Centipede In Ice-Cream : ਉਂਗਲੀ ਮਿਲਣ ਦੀ ਘਟਨਾ ਤੋਂ ਬਾਅਦ ਹੁਣ ਆਈਸਕ੍ਰੀਮ ’ਚੋਂ ਨਿਕਲਿਆ ਕੰਨਖਜੂਰਾ
Published : Jun 16, 2024, 2:25 pm IST
Updated : Jun 16, 2024, 2:25 pm IST
SHARE ARTICLE
Centipede In Ice-Cream
Centipede In Ice-Cream

ਨੋਇਡਾ ਦੀ ਮਹਿਲਾ ਨੇ ਆਨਲਾਈਨ ਸਾਈਟ ਬਲਿੰਕਿਟ 'ਤੇ ਆਈਸਕ੍ਰੀਮ ਦਾ ਟੱਬ ਆਰਡਰ ਕੀਤਾ ਸੀ

Centipede In Ice-Cream : ਹਾਲ ਹੀ 'ਚ ਮੁੰਬਈ 'ਚ ਇਕ ਆਈਸਕ੍ਰੀਮ ਦੇ ਕੋਨ 'ਚੋਂ ਮਨੁੱਖੀ ਉਂਗਲੀ ਮਿਲਣ ਦੀ ਘਟਨਾ ਸਾਹਮਣੇ ਆਈ ਸੀ, ਹੁਣ ਨੋਇਡਾ 'ਚ ਇਕ ਔਰਤ ਵੱਲੋਂ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ 'ਚੋਂ ਸੈਂਟੀਪੀਡ ਯਾਨੀ ਕੰਨਖਜੂਰਾ ਨਿਕਲਿਆ ਹੈ। ਔਰਤ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ। ਨੋਇਡਾ ਦੀ ਮਹਿਲਾ ਨੇ ਆਨਲਾਈਨ ਸਾਈਟ ਬਲਿੰਕਿਟ 'ਤੇ ਆਈਸਕ੍ਰੀਮ ਦਾ ਟੱਬ ਆਰਡਰ ਕੀਤਾ ਸੀ। ਇਹ ਘਟਨਾ ਦੀਪਾ ਨਾਂ ਦੀ ਔਰਤ ਨਾਲ ਵਾਪਰੀ ਹੈ।

ਔਰਤ ਨੇ ਆਪਣੇ 5 ਸਾਲ ਦੇ ਬੱਚੇ ਲਈ ਮੈਂਗੋ ਸ਼ੇਕ ਬਣਾਉਣ ਲਈ ਅਮੂਲ ਦੀ ਵਨੀਲਾ ਮੈਜਿਕ ਆਈਸਕ੍ਰੀਮ ਦਾ ਇੱਕ ਟੱਬ ਆਰਡਰ ਕੀਤਾ ਸੀ। ਪਰ ਜਿਵੇਂ ਹੀ ਉਸਨੇ ਆਈਸਕ੍ਰੀਮ ਨੂੰ ਖੋਲ੍ਹਿਆ ਤਾਂ ਅੰਦਰ ਇੱਕ ਮਰਿਆ ਹੋਇਆ ਕੰਨਖਜੂਰਾ ਦਿਖਾਈ ਦਿੱਤਾ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 12 ਦੀ ਹੈ। ਇਸ ਮਾਮਲੇ ਵਿੱਚ ਦੀਪਾ ਨੇ ਬਲਿੰਕਿਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਬਲਿੰਕਿਟ ਨੇ ਉਕਤ ਮਹਿਲਾ ਨੂੰ ਆਈਸਕ੍ਰੀਮ ਦੇ 195 ਰੁਪਏ ਵਾਪਸ ਕਰ ਦਿੱਤੇ ਹਨ। 

ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਤੋਂ ਬਾਅਦ ਬਲਿੰਕਿਟ ਕਸਟਮਰ ਕੇਅਰ ਨੇ ਉਨ੍ਹਾਂ ਨੂੰ ਕਿਹਾ ਕਿ ਅਮੂਲ ਮੈਨੇਜਰ ਉਨ੍ਹਾਂ ਨਾਲ ਸੰਪਰਕ ਕਰੇਗਾ ਪਰ ਅਜੇ ਤੱਕ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਖੁਰਾਕ ਵਿਭਾਗ ਨੇ ਡਿਲੀਵਰੀ ਐਪ ਰਾਹੀਂ ਆਈਸਕ੍ਰੀਮ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਵਿਭਾਗ ਨੇ ਇਹ ਵੀ ਦੱਸਿਆ ਕਿ ਕੰਪਨੀ ਅਤੇ ਡਿਲੀਵਰੀ ਐਪ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ।

Location: India, Punjab

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement