Paster Bajinder Singh: ਜਾਣੋ ਕਿਵੇਂ ਜੇਲ ਦੀ ਸਲਾਖ਼ਾਂ ਪਿਛੇ ਪਹੁੰਚਿਆ ਬਲਾਤਕਾਰੀ ਪਾਦਰੀ ਬਜਿੰਦਰ 
Published : Jun 16, 2025, 12:02 pm IST
Updated : Jun 16, 2025, 12:02 pm IST
SHARE ARTICLE
Paster Bajinder Singh
Paster Bajinder Singh

ਅਦਾਲਤ ਨੇ ਬਲਾਤਕਾਰੀ ਪਾਦਰੀ ਬਜਿੰਦਰ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਸੀ। 

Bajinder Singh case: ਬੀਤੇ ਦਿਨੀਂ ਪੰਜਾਬ ਵਿਚ ਬਲਾਤਕਾਰੀ ਬਜਿੰਦਰ ਦਾ ਮੁੱਦਾ ਕਾਫ਼ੀ ਗਰਮਾਇਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਉਸ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਸੀ। 

ਬਜਿੰਦਰ ਨੂੰ ਵਾਇਰਲ “ਯਸੂ ਯਸੂ” ਵੀਡੀਉ ਲਈ ਜਾਣਿਆ ਜਾਂਦਾ ਹੈ, ਤੇ ਉਸ ਵਿਰੁਧ ਜਲੰਧਰ ਜ਼ਿਲ੍ਹੇ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
 ਸ਼ਿਕਾਇਤ ਅਨੁਸਾਰ ਇੱਕ ਲੜਕੀ ਨੇ ਦੋਸ਼ ਲਗਾਇਆ ਸੀ ਕਿ ਉਹ ਅਤੇ ਉਸ ਦੇ ਮਾਪੇ ਅਕਤੂਬਰ 2017 ਤੋਂ ਚਰਚ ਜਾ ਰਹੇ ਸਨ। ਲੜਕੀ ਨੇ ਦਾਅਵਾ ਕੀਤਾ ਕਿ ਉਹ ਪਾਦਰੀ ਦੇ ਚਰਚ ਵਿੱਚ ਇੱਕ ਵਾਲੰਟੀਅਰ ਸੀ ਅਤੇ ਉਸ ਨੇ ਉਸ ਨੂੰ ਗਲਤ ਢੰਗ ਨਾਲ ਛੂਹਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਨੂੰ ਚਾਰ ਸਾਲਾਂ ਵਿੱਚ 2020 ’ਚ ਜਦੋਂ ਉਹ 17 ਸਾਲ ਦੀ ਸੀ, ਕਈ ਵਾਰ ਫੋਨ ’ਤੇ ਇਤਰਾਜ਼ਯੋਗ ਸੰਦੇਸ਼ (ਟੈਕਸਟ ਸੁਨੇਹੇ) ਵੀ ਭੇਜੇ।

ਲੜਕੀ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਮਲੇ ਦੀ ਰਿਪੋਰਟ ਕਰਨ ’ਤੇ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਪਾਦਰੀ ਨੇ ਕਥਿਤ ਤੌਰ ‘ਤੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਉਸ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। 

ਉਸ ਨੇ ਦਾਅਵਾ ਕੀਤਾ ਕਿ ਉਸ ਨੇ ਪਾਦਰੀ ਦੇ ਡਰ ਕਾਰਨ ਪਹਿਲਾਂ ਆਪਣੇ ਮਾਪਿਆਂ ਕੋਲ ਭੇਤ ਨਹੀਂ ਖੋਲ੍ਹਿਆ। ਸ਼ਿਕਾਇਤਕਰਤਾ ਦੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ 2022 ਤੋਂ ਬਾਅਦ ਬਜਿੰਦਰ ਸਿੰਘ ਨੇ ਕਥਿਤ ਤੌਰ ’ਤੇ ਐਤਵਾਰ ਨੂੰ ਉਸ ਨੂੰ ਚਰਚ ਦੇ ਇੱਕ ਕੈਬਿਨ ਵਿੱਚ ਇਕੱਲਾ ਬਿਠਾਇਆ, ਜਿੱਥੇ ਉਸ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਅਤੇ ਗਲਤ ਢੰਗ ਨਾਲ ਛੂਹਿਆ।

ਬਜਿੰਦਰ ਸਿੰਘ ਵਿਰੁਧ ਆਈਪੀਸੀ ਦੀ ਧਾਰਾ 354-ਏ (ਜਿਨਸੀ ਸ਼ੋਸ਼ਣ), 354-ਡੀ (ਪਿੱਛਾ ਕਰਨਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਬਜਿੰਦਰ ਸਿੰਘ, ਜਿਸ ਦੇ ਇੰਸਟਾਗ੍ਰਾਮ ਹੈਂਡਲ ਉੱਤੇ ਵੱਡੀ ਗਿਣਤੀ ਵਿਚ ਫਾਲੋਅਰਜ਼ ਸਨ ਅਤੇ ਉਸ ਦੀਆਂ ਵੀਡੀਓਜ਼ ਅਕਸਰ ਯੂਟਿਊਬ ਸ਼ਾਰਟਸ ਅਤੇ ਇੰਸਟਾਗ੍ਰਾਮ ਰੀਲਾਂ ਵਿੱਚ ਦਿਖਾਈ ਦਿੰਦੀਆਂ ਹਨ। ਪਾਦਰੀ ਅਕਸਰ ਸਟੇਜ ’ਤੇ ਚਮਤਕਾਰ ਕਰਦਾ ਅਤੇ ਉਨ੍ਹਾਂ ਨੂੰ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕਰਦਾ , ਜਿਸ ’ਤੇ 3.74 ਮਿਲੀਅਨ ਸਬਸਕ੍ਰਾਈਬਰ ਬਣੇ।

ਵਿਵਾਦਾਂ ਨਾਲ ਘਿਰੇ ਬਜਿੰਦਰ ਸਿੰਘ

2018 ਵਿੱਚ ਬਜਿੰਦਰ ਸਿੰਘ ’ਤੇ ਇੱਕ ਔਰਤ ਵੱਲੋਂ ਚੰਡੀਗੜ੍ਹ ਦੇ ਸੈਕਟਰ 63 ਵਿੱਚ ਉਸ ਦੇ ਘਰ ਵਿੱਚ ਜਬਰ ਜਨਾਹ ਕਰਨ ਅਤੇ ਹਮਲੇ ਦੀ ਰਿਕਾਰਡਿੰਗ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਲੰਡਨ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਮਗਰੋਂ ਮੁਹਾਲੀ ਅਦਾਲਤ ਨੇ ਉਸ ਨੂੰ ਦੋਸ਼ੀ ਮੰਨਦਿਆਂ ਤਾ-ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement