ਟੀ.ਬੀ. ਦੇ ਮਰੀਜ਼ਾਂ 'ਤੇ ਸਾਧਾਰਣ ਦਵਾਈ ਅਸਰ ਨਹੀਂ ਕਰਦੀ, ਸਰਕਾਰ ਮੁਫ਼ਤ ਇਲਾਜ ਕਰੇਗੀ  : ਸਿਹਤ ਮੰਤਰੀ
Published : Jul 16, 2018, 2:41 pm IST
Updated : Jul 16, 2018, 2:41 pm IST
SHARE ARTICLE
Brahm Mohindera
Brahm Mohindera

ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੁਣ ਟੀ.ਬੀ. ਦੇ ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਦਾ ਇਲਾਜ...

ਪਟਿਆਲਾ, ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੁਣ ਟੀ.ਬੀ. ਦੇ ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਦਾ ਇਲਾਜ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪ੍ਰੰਤੂ ਉਨ੍ਹਾਂ ਉਪਰ ਟੀ.ਬੀ. ਦੀਆਂ ਸਾਧਾਰਨ ਦਵਾਈਆਂ ਅਸਰ ਨਹੀਂ ਕਰ ਰਹੀਆਂ ਸਨ ਅਤੇ ਦੂਸਰੀਆਂ ਦਵਾਈਆਂ ਮਹਿੰਗੀਆਂ ਹੋਣ ਕਾਰਨ ਉਹ ਇਲਾਜ ਕਰਵਾਉਣ ਵਿਚ ਅਸਮਰਥ ਸਨ ਲਈ ਹੁਣ ਉਨ੍ਹਾਂ ਮਰੀਜ਼ਾ ਦਾ ਇਲਾਜ ਸੂਬਾ ਸਰਕਾਰ ਵਲੋਂ ਮੁਫ਼ਤ ਕੀਤਾ

ਜਾਵੇਗਾ ਅਤੇ ਇਸ ਦੀ ਸ਼ੁਰੂਆਤ ਪਟਿਆਲਾ ਦੇ ਟੀ.ਬੀ. ਹਸਪਤਾਲ ਵਿਚੋਂ 16 ਜੁਲਾਈ ਤੋਂ ਕੀਤੀ ਜਾ ਰਹੀ ਹੈ ਅਜਿਹੇ ਹਰੇਕ ਮਰੀਜ਼ ਨੂੰ ਕਰੀਬ ਸਾਢੇ 9 ਲੱਖ ਰੁਪਏ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਤੰਦਰੁਸਤੀ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਪੰਜਾਬ ਵਿਚ ਟੀ.ਬੀ ਦੇ ਮਰੀਜ਼ ਲਈ ਸਰਕਾਰ ਵਲੋਂ ਮਹਿੰਗਾ ਇਲਾਜ ਵੀ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦਵਾਈ ਤੋਂ ਇਲਾਵਾ ਟੀ.ਬੀ. ਦੇ ਸਾਰੇ ਮਰੀਜ਼ਾਂ ਨੂੰ 500 ਰੁਪਏ ਮਹੀਨਾ ਪੌਸ਼ਟਿਕ ਆਹਾਰ ਲਈ ਵੀ ਦਿਤਾ ਜਾਂਦਾ ਹੈ।

ਸਿਹਤ ਮੰਤਰੀ ਨੇ ਦਸਿਆ ਕਿ ਪੰਜਾਬ ਵਿਚ 22 ਹਜ਼ਾਰ ਟੀ.ਬੀ. ਮਰੀਜ਼ ਹਨ ਜਿਨ੍ਹਾਂ ਵਿਚੋਂ 400 ਮਰੀਜ਼ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਉਪਰ ਟੀ.ਬੀ. ਦੀ ਸਾਧਾਰਨ ਦਵਾਈ ਦਾ ਅਸਰ ਨਹੀਂ ਹੁੰਦਾ ਅਤੇ ਉਨ੍ਹਾਂ ਵਿਚੋਂ 77 ਮਰੀਜ਼ ਇਸ ਤਰਾਂ ਦੇ ਹਨ ਜੋ ਬੇਡਾਕਿਉਲਾਈਨ ਦਵਾਈ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦਸਿਆ ਇਸ ਦਵਾਈ ਦੀ ਇਕ ਗੋਲੀ ਦੀ ਕੀਮਤ 5 ਹਜ਼ਾਰ ਰੁਪਏ ਹੈ ਅਤੇ ਇਕ ਮਰੀਜ਼ ਨੂੰ ਕੋਰਸ ਪੂਰਾ ਕਰਨ ਲਈ 188 ਗੋਲੀਆਂ ਦਿਤੀਆਂ ਜਾਣੀਆਂ ਹਨ ਭਾਵ ਇਕ ਮਰੀਜ਼ ਦਾ ਖ਼ਰਚ ਸਾਢੇ 9 ਲੱਖ ਦੇ ਕਰੀਬ ਬਣਦਾ ਹੈ ਪਰ ਪੰਜਾਬ ਸਰਕਾਰ ਵਲੋਂ ਇਹ ਇਲਾਜ ਮੁਫ਼ਤ ਕੀਤਾ ਜਾਵੇਗਾ।

TBTuberculosis 

ਸ੍ਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਪੰਜਾਬ ਦੇਸ਼ ਦੇ ਚੌਣਵੇਂ ਰਾਜਾਂ ਵਿਚੋਂ ਹੈ ਜਿਥੇ ਇਹ ਦਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸਭ ਤੋਂ ਪਹਿਲਾਂ ਇਹ ਟੀ.ਬੀ. ਹਸਪਤਾਲ ਪਟਿਆਲਾ ਵਿਖੇ 16 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪਟਿਆਲਾ ਜ਼ੋਨ ਵਿਚ 8 ਜ਼ਿਲ੍ਹੇ ਸ਼ਾਮਲ ਹਨ ਜਿਸ ਵਿਚ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਫ਼ਤਹਿਗੜ੍ਹ ਸਾਹਿਬ, ਰੋਪੜ, ਮੋਹਾਲੀ ਅਤੇ ਲੁਧਿਆਣਾ ਹਨ। ਉਸ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਜੀ.ਜੀ.ਐਸ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਵੀ ਜਲਦੀ ਹੀ ਇਸ ਦਵਾਈ ਨਾਲ ਇਲਾਜ ਸ਼ੁਰੂ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਦਸਿਆ ਕਿ ਪਟਿਆਲਾ ਜ਼ੋਨ ਵਿਚ ਕੁੱਲ 22 ਮਰੀਜ਼ ਹਨ ਜੋ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ ਅਤੇ ਅੱਜ ਸ਼ੁਰੂਆਤ ਮੌਕੇ ਇਹ ਤਿੰਨ ਮਰੀਜ਼ਾਂ 'ਤੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰਨਾਂ ਮਰੀਜ਼ਾਂ ਉਪਰ ਵੀ ਇਸ ਦਾ ਉਪਯੋਗ ਸ਼ੁਰੂ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਉਨ੍ਹਾਂ ਨੂੰ 15 ਦਿਨ ਦਾਖਲ ਵੀ ਰੱਖਿਆ ਜਾਵੇਗਾ।ਸ੍ਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਰਾਸ਼ਟਰੀ ਪੱਧਰ 'ਤੇ ਮਿਥੇ ਟੀਚੇ ਕਿ 2025 ਤਕ ਦੇਸ਼ ਨੂੰ ਟੀ.ਬੀ ਮੁਕਤ ਕਰਨਾ ਹੈ ਉਥੇ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿਚੋਂ 2022 ਤਕ ਟੀ.ਬੀ. ਦੀ ਬਿਮਾਰੀ ਦਾ ਖ਼ਾਤਮਾ ਕਰ ਦਿਤਾ ਜਾਵੇ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement