ਬਠਿੰਡਾ ਨਹਿਰ 'ਚ ਨਹਾਉਣ ਸਮੇਂ ਤਿੰਨ ਨੌਜਵਾਨਾਂ ਦੀ ਮੌਤ
Published : Jul 16, 2018, 11:52 am IST
Updated : Jul 16, 2018, 11:52 am IST
SHARE ARTICLE
Swimmers taking out the Body
Swimmers taking out the Body

ਸਥਾਨਕ ਬਠਿੰਡਾ ਨਹਿਰ 'ਚ ਬੀਬੀਵਾਲਾ ਦੀਆਂ ਝਾਲਾਂ ਕੋਲ ਅੱਜ ਦੁਪਿਹਰ ਤਿੰਨ ਨੌਜਵਾਨਾਂ ਬੁੱਧ ਰਾਮ, ਹਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਦੀ ਨਹਾਉਂਦੇ ਸਮੇਂ ਡੁੱਬਣ ਕਾਰਨ ...

ਬਠਿੰਡਾ,  ਸਥਾਨਕ ਬਠਿੰਡਾ ਨਹਿਰ 'ਚ ਬੀਬੀਵਾਲਾ ਦੀਆਂ ਝਾਲਾਂ ਕੋਲ ਅੱਜ ਦੁਪਿਹਰ ਤਿੰਨ ਨੌਜਵਾਨਾਂ ਬੁੱਧ ਰਾਮ, ਹਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਦੀ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਆਪਸ 'ਚ ਵਧੀਆਂ ਦੋਸਤ ਸਨ, ਜਿਨ੍ਹਾਂ ਦੀ ਉਮਰ 20-21 ਸਾਲ ਦੇ ਕਰੀਬ ਸੀ। ਘਟਨਾ ਕਾਰਨ ਇਲਾਕੇ ਵਿਚ ਸੋਗ ਹੈ।  ਮ੍ਰਿਤਕ ਨੌਜਵਾਨਾਂ ਵਿਚੋਂ ਦੋ ਭੁੱਚੋਂ ਇਲਾਕੇ ਅਤੇ ਇੱਕ ਬਠਿੰਡਾ ਦਾ ਰਹਿਣ ਵਾਲਾ ਸੇ। ਥਾਣਾ ਕੈਂਟ ਦੀ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। 

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਛੁੱਟੀ ਅਤੇ ਜ਼ਿਆਦਾ ਗਰਮੀ ਹੋਣ ਕਾਰਨ ਦੁਪਿਹਰ ਪੰਜ ਦੋਸਤਾਂ ਨੇ ਬਠਿੰਡਾ ਨਹਿਰ 'ਤੇ ਨਹਾਊਣ ਦਾ ਪ੍ਰੋਗਰਾਮ ਬਣਾਇਆ ਸੀ। ਇਹ ਸਾਰੇ ਦੋਸਤ ਬੀਬੀਵਾਲਾ ਦੀਆਂ ਝਾਲਾਂ ਕੋਲ ਚਲੇ ਗਏ। ਨਹਾਉਂਦੇ ਸਮੇਂ ਤਿੰਨ ਨੌਜਵਾਨਾਂ ਬੁੱਧ ਰਾਮ, ਹਰਪ੍ਰੀਤ ਸਿੰਘ ਤੇ   ਸੁਖਦੇਵ ਸਿੰਘ ਡੂੰਘੇ ਪਾਣੀ 'ਚ ਚਲੇ ਗਏ ਪ੍ਰੰਤੂ ਤੈਰਨਾ ਨਾ ਆਉਂਦਾ ਹੋਣ ਕਾਰਨ ਪਾਣੀ ਵਿਚ ਹੀ ਡੁੱਬ ਗਏ। ਸੂਤਰਾਂ ਅਨੁਸਾਰ ਇਨ੍ਹਾਂ ਦੇ ਦੋਵੇਂ ਸਾਥੀ ਘਬਰਾ ਗਏ।

ਸੁਖਦੇਵ ਸਿੰਘ ਵਾਸੀ ਠੰਢੀ ਸੜਕ ਬਠਿੰਡਾ ਵਿਆਹਿਆ ਹੋਇਆ ਸੀ ਜਦੋਂ ਕਿ ਦੂਜੇ ਸਾਥੀ ਬੁੱਧ ਰਾਮ ਤੇ ਹਰਪ੍ਰੀਤ ਹਾਲੇ ਕੁਆਰੇ ਸਨ। ਇਹ ਵੀ ਪਤਾ ਚਲਿਆ ਹੈ ਕਿ ਹਰਪ੍ਰੀਤ ਪੰਪ 'ਤੇ ਲੱਗਿਆ ਹੋਇਆ ਸੀ ਜਦੋਂ ਕਿ ਦੂਜੇ ਦੋਨੋ ਇੱਕ ਵਰਕਸ਼ਾਪ ਉਪਰ ਡੈਂਟਿੰਗ-ਪੈਟਿੰਗ ਦਾ ਕੰਮ ਕਰਦੇ ਸਨ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ 'ਚ ਤੈਨਾਤ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਦਸਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement