ਬਾਦਲਾਂ ਨੂੰ ਭੁਗਤਣਾ ਪਵੇਗਾ ਪੁਲਸੀਆ ਅਤਿਆਚਾਰ ਅਤੇ ਬੇਅਦਬੀ ਕਾਂਡ ਦਾ ਖ਼ਮਿਆਜ਼ਾ : ਜਥੇਦਾਰ ਨੰਗਲ
Published : Jul 16, 2020, 10:08 am IST
Updated : Jul 16, 2020, 10:08 am IST
SHARE ARTICLE
Parkash Singh Badal And Sukhbir Singh Badal
Parkash Singh Badal And Sukhbir Singh Badal

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਜਥੇਦਾਰ ਮੱਖਣ ਸਿੰਘ ਨੰਗਲ ਨੇ 13 ਜੁਲਾਈ 1977 ਦੀ

ਕੋਟਕਪੂਰਾ, 15 ਜੁਲਾਈ (ਗੁਰਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਜਥੇਦਾਰ ਮੱਖਣ ਸਿੰਘ ਨੰਗਲ ਨੇ 13 ਜੁਲਾਈ 1977 ਦੀ ਇਕ ਘਟਨਾ ਨੂੰ ਬਿਆਨ ਕਰ ਕੇ ਵਰਤਮਾਨ ਸਮੇਂ ਅਰਥਾਤ 39 ਸਾਲਾਂ ਬਾਅਦ ਉਸੇ ਘਟਨਾ ਨੂੰ ਦੁਹਰਾਉਂਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਐਮਰਜੈਂਸੀ ਤੋਂ ਬਾਅਦ ਜੂਨ 1977 'ਚ ਜਨਤਾ ਪਾਰਟੀ ਦੀ ਭਾਈਵਾਲੀ ਨਾਲ ਸਰਕਾਰ ਬਣੀ ਤਾਂ ਸ. ਬਾਦਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਮਹਿੰਦਰ ਸਿੰਘ ਬਰਾੜ ਮੇਰਾ ਐਨਾ ਵਿਸ਼ਵਾਸ ਪਾਤਰ ਹੈ ਕਿ ਉਹ ਭਾਵੇਂ ਮੇਰੇ ਤੋਂ ਖ਼ਾਲੀ ਕਾਗ਼ਜ਼ਾਂ 'ਤੇ ਦਸਤਖ਼ਤ ਕਰਵਾ ਲਵੇ ਤਾਂ ਮੈਂ ਫਿਰ ਵੀ ਕੋਈ ਹਿੱਚਕਚਾਹਟ ਨਹੀਂ ਦਿਖਾਵਾਂਗਾ। ਉਸ ਸਮੇਂ ਜਸਵਿੰਦਰ ਸਿੰਘ ਬਰਾੜ ਸਹਿਕਾਰਤਾ ਮੰਤਰੀ ਪੰਜਾਬ ਦੇ ਅਹੁਦੇ 'ਤੇ ਤੈਨਾਤ ਸਨ।

Jathedar Makhan Singh NangalJathedar Makhan Singh Nangal

ਜਥੇਦਾਰ ਨੰਗਲ ਨੇ ਇਸ ਨੂੰ ਕੁਦਰਤ ਦਾ ਸਬੱਬ ਦਸਦਿਆਂ ਆਖਿਆ ਕਿ ਅੱਜ 39 ਸਾਲਾਂ ਬਾਅਦ ਜਸਵਿੰਦਰ ਸਿੰਘ ਬਰਾੜ ਦੇ ਪੁੱਤਰ ਮਨਤਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ ਦੀਆਂ ਐਸ.ਆਈ.ਟੀ. ਦੀ ਪੜਤਾਲੀਆ ਰੀਪੋਰਟ ਮੁਤਾਬਕ 157 ਕਾਲਾਂ ਦਾ ਸਬੰਧ ਬੱਤੀਆਂ ਵਾਲਾ ਚੌਕ ਕੋਟਕਪੂਰਾ ਦੀ ਬੇਅਦਬੀ ਕਾਂਡ ਦੀ ਘਟਨਾ ਨਾਲ ਜੁੜ ਜਾਣ ਕਰ ਕੇ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪੁੱਜਣੀ ਸੁਭਾਵਕ ਹੈ। ਜਥੇਦਾਰ ਮੱਖਣ ਸਿੰਘ ਨੰਗਲ ਨੇ ਦਾਅਵਾ ਕੀਤਾ ਕਿ ਬਰਗਾੜੀ ਵਿਖੇ ਪਾਵਨ ਸਰੂਪ ਦੀ ਬੇਅਦਬੀ ਤੋਂ ਬਾਅਦ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦਾ ਖ਼ਮਿਆਜ਼ਾ ਬਾਦਲਾਂ ਨੂੰ ਜ਼ਰੂਰ ਭੁਗਤਣਾ ਪਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement