
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਜਥੇਦਾਰ ਮੱਖਣ ਸਿੰਘ ਨੰਗਲ ਨੇ 13 ਜੁਲਾਈ 1977 ਦੀ ਇਕ ਘਟਨਾ ਨੂੰ ਬਿਆਨ ਕਰ
ਕੋਟਕਪੂਰਾ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਜਥੇਦਾਰ ਮੱਖਣ ਸਿੰਘ ਨੰਗਲ ਨੇ 13 ਜੁਲਾਈ 1977 ਦੀ ਇਕ ਘਟਨਾ ਨੂੰ ਬਿਆਨ ਕਰ ਕੇ ਵਰਤਮਾਨ ਸਮੇਂ ਅਰਥਾਤ 39 ਸਾਲਾਂ ਬਾਅਦ ਉਸੇ ਘਟਨਾ ਨੂੰ ਦੁਹਰਾਉਂਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਐਮਰਜੈਂਸੀ ਤੋਂ ਬਾਅਦ ਜੂਨ 1977 'ਚ ਜਨਤਾ ਪਾਰਟੀ ਦੀ ਭਾਈਵਾਲੀ ਨਾਲ ਸਰਕਾਰ ਬਣੀ ਤਾਂ ਸ. ਬਾਦਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਸੀ
Jathedar Makhan Singh Nangal
ਕਿ ਮਹਿੰਦਰ ਸਿੰਘ ਬਰਾੜ ਮੇਰਾ ਐਨਾ ਵਿਸ਼ਵਾਸ ਪਾਤਰ ਹੈ ਕਿ ਉਹ ਭਾਵੇਂ ਮੇਰੇ ਤੋਂ ਖ਼ਾਲੀ ਕਾਗ਼ਜ਼ਾਂ 'ਤੇ ਦਸਤਖ਼ਤ ਕਰਵਾ ਲਵੇ ਤਾਂ ਮੈਂ ਫਿਰ ਵੀ ਕੋਈ ਹਿੱਚਕਚਾਹਟ ਨਹੀਂ ਦਿਖਾਵਾਂਗਾ। ਉਸ ਸਮੇਂ ਜਸਵਿੰਦਰ ਸਿੰਘ ਬਰਾੜ ਸਹਿਕਾਰਤਾ ਮੰਤਰੀ ਪੰਜਾਬ ਦੇ ਅਹੁਦੇ 'ਤੇ ਤੈਨਾਤ ਸਨ। ਜਥੇਦਾਰ ਨੰਗਲ ਨੇ ਇਸ ਨੂੰ ਕੁਦਰਤ ਦਾ ਸਬੱਬ ਦਸਦਿਆਂ ਆਖਿਆ ਕਿ ਅੱਜ 39 ਸਾਲਾਂ ਬਾਅਦ ਜਸਵਿੰਦਰ ਸਿੰਘ ਬਰਾੜ ਦੇ ਪੁੱਤਰ ਮਨਤਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ ਦੀਆਂ
SIT
,ਐਸ.ਆਈ.ਟੀ. ਦੀ ਪੜਤਾਲੀਆ ਰੀਪੋਰਟ ਮੁਤਾਬਕ 157 ਕਾਲਾਂ ਦਾ ਸਬੰਧ ਬੱਤੀਆਂ ਵਾਲਾ ਚੌਕ ਕੋਟਕਪੂਰਾ ਦੀ ਬੇਅਦਬੀ ਕਾਂਡ ਦੀ ਘਟਨਾ ਨਾਲ ਜੁੜ ਜਾਣ ਕਰ ਕੇ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪੁੱਜਣੀ ਸੁਭਾਵਕ ਹੈ। ਜਥੇਦਾਰ ਮੱਖਣ ਸਿੰਘ ਨੰਗਲ ਨੇ ਦਾਅਵਾ ਕੀਤਾ ਕਿ ਬਰਗਾੜੀ ਵਿਖੇ ਪਾਵਨ ਸਰੂਪ ਦੀ ਬੇਅਦਬੀ ਤੋਂ ਬਾਅਦ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦਾ ਖ਼ਮਿਆਜ਼ਾ ਬਾਦਲਾਂ ਨੂੰ ਜ਼ਰੂਰ ਭੁਗਤਣਾ ਪਵੇਗਾ।