ਸਨਅਤੀਕਰਨ ਦੇ ਨਾਂਅ 'ਤੇ ਪੂਰੇ ਸੇਖੋਵਾਲ ਨੂੰ ਉਜਾੜਨ ਦਾ ਮਾਮਲਾ
Published : Jul 16, 2020, 4:24 pm IST
Updated : Jul 16, 2020, 4:24 pm IST
SHARE ARTICLE
Harpal Singh Cheema
Harpal Singh Cheema

ਲੁਧਿਆਣਾ ਸ਼ਹਿਰ ਨਜਦੀਕੀ ਪਿੰਡ ਸੇਖੋਵਾਲ ਪਿੰਡ ਦੀ ਸਾਰੀ 407 ਏਕੜ ਪੰਚਾਇਤੀ ਜਮੀਨ ਨੂੰ ਸਨਅਤੀ ਵਿਕਾਸ.....

ਚੰਡੀਗੜ੍ਹ : ਲੁਧਿਆਣਾ ਸ਼ਹਿਰ ਨਜਦੀਕੀ ਪਿੰਡ ਸੇਖੋਵਾਲ ਪਿੰਡ ਦੀ ਸਾਰੀ 407 ਏਕੜ ਪੰਚਾਇਤੀ ਜਮੀਨ ਨੂੰ ਸਨਅਤੀ ਵਿਕਾਸ ਦੇ ਨਾਂ 'ਤੇ ਐਕੁਆਇਰ ਕੀਤੇ ਜਾਣ ਵਿਰੁੱਧ ਆਮ ਆਦਮੀ ਪਾਰਟੀ ਨੇ ਹਰ ਪੱਧਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ, ਤਾਂ ਕਿ ਭੂ-ਮਾਫੀਆ ਲਈ ਅੰਨ੍ਹੇਵਾਹ ਖੇਤੀਬਾੜੀ ਵਾਲੀਆਂ ਜਮੀਨਾਂ ਲੁੱਟਣ 'ਤੇ ਤੁਲੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਠੁੱਸ ਕੀਤੇ ਜਾ ਸਕਣ।

Harpal Singh CheemaHarpal Singh Cheema

'ਆਪ' ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜਿਸ ਬੇਦਰਦੀ ਅਤੇ ਧੋਖੇ ਨਾਲ ਕਾਂਗਰਸ ਸਰਕਾਰ ਨੇ ਸੇਖੋਵਾਲ ਦੀ ਸਾਰੀ ਜਮੀਨ 'ਤੇ ਡਾਕਾ ਮਾਰਿਆ ਹੈ, ਉਸ ਨੇ ਕਾਂਗਰਸ ਦਾ ਨਿਰਦਈ ਅਤੇ ਦਲਿਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।

Punjab Government Harpal Singh CheemaHarpal Singh Cheema

ਹਰਪਾਲ ਸਿੰਘ ਚੀਮਾ ਨੇ ਕਿਹਾ, ''ਆਪਣੇ ਚੋਣ ਮੈਨੀਫੇਸਟੋ 'ਚ ਕਾਂਗਰਸ ਨੇ ਦਲਿਤਾਂ-ਲੋੜਵੰਦਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ ਦਾ ਸਬਜ਼ਬਾਗ ਦਿਖਾਇਆ ਸੀ, ਅਜਿਹੇ ਝੂਠੇ ਅਤੇ ਫਰੇਬ ਨਾਲ ਵੋਟਾਂ ਬਟੋਰ ਕੇ ਸੱਤਾ 'ਚ ਆਏ ਕੈਪਟਨ ਬੇਘਰਿਆਂ ਨੂੰ ਵਸਾਉਣ ਦੀ ਥਾਂ ਕਿਵੇਂ ਵਸਦਿਆਂ ਨੂੰ ਉਜਾੜਨ ਤੁਰੀ ਹੈ, ਸੇਖੋਵਾਲ ਇਸਦੀ ਸਟੀਕ ਉਦਾਹਰਨ ਹੈ।

VoteVote

ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸੇਖੋਵਾਲ ਪਿੰਡ ਕੋਲ ਕੁੱਲ 407 ਏਕੜ ਪੰਚਾਇਤੀ ਜਮੀਨ ਹੈ, ਜਿਸ 'ਤੇ ਦਲਿਤ ਵਰਗ ਨਾਲ ਸੰਬੰਧਿਤ ਸਾਰੇ ਘਰ ਕਈ ਪੀੜੀਆਂ ਤੋਂ ਵੰਡ ਕੇ ਖੇਤੀ ਕਰ ਰਹੇ ਸਨ। ਇਹ ਪਰਿਵਾਰ ਇਸ ਕਰਕੇ ਇਸ ਪੰਚਾਇਤੀ ਜਮੀਨ 'ਤੇ ਪੂਰੀ ਤਰ੍ਹਾਂ ਨਿਰਭਰਨ ਹਨ, ਕਿਉਂਕਿ ਇਸ ਪੰਚਾਇਤੀ ਜਮੀਨ ਤੋਂ ਇਲਾਵਾ ਪਿੰਡ ਕੋਲ ਇਕ ਵੀ ਏਕੜ ਜਮੀਨ ਨਹੀਂ ਬਚਦੀ ਅਤੇ ਨਾ ਹੀ ਇਨ੍ਹਾਂ ਦਲਿਤ ਕਾਸਤਕਾਰਾਂ ਕੋਲ ਆਪਣੀ ਕੋਈ ਜਮੀਨ ਹੈ।

35 ਸਾਲ ਲੰਬੀ ਕਾਨੂੰਨੀ ਲੜਾਈ ਲੜਨ ਉਪਰੰਤ ਪੰਜ ਸਾਲ ਪਹਿਲਾਂ ਇਸ ਜਮੀਨ ਦਾ ਖੇਤੀਬਾੜੀ ਲਈ ਕਬਜ਼ਾ ਹਾਸਲ ਕੀਤਾ ਸੀ, ਜਿਸ ਨੂੰ ਹੜੱਪਨ ਲਈ ਹੁਣ ਸਾਰੀ ਜਮੀਨ ਐਕੁਆਇਰ ਕਰਨ ਦਾ ਤੁਗਲਕੀ ਫੈਸਲਾ ਆ ਗਿਆ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੇਖੋਵਾਲ ਪੂਰੀ ਤਰ੍ਹਾਂ ਦਲਿਤ ਪਿੰਡ ਹੈ, ਪਿੰਡ ਦੇ ਹਰ ਘਰ ਦਾ ਉਜਾੜਾ ਕਰਨ ਵਾਲਾ ਫੈਸਲਾ ਲੈਂਦਿਆਂ ਕੈਪਟਨ ਸਰਕਾਰ ਨੇ ਬਿਲਕੁਲ ਵੀ ਨਹੀਂ ਸੋਚਿਆ ਕਿ ਇਸ ਤਾਨਾਸ਼ਾਹੀ ਫਰਮਾਨ ਨਾਲ ਪੰਜਾਬ ਦੇ ਦਲਿਤਾਂ-ਕਿਸਾਨਾਂ ਅਤੇ ਆਮ ਲੋਕਾਂ 'ਤੇ ਕਿੰਨਾ ਘਾਤਕ ਪ੍ਰਭਾਵ ਪਵੇਗਾ।

ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਐਲਾਨ ਕੀਤਾ ਕਿ ਪਾਰਟੀ ਨੇ ਸਥਾਨਕ ਯੂਨਿਟ ਦੇ ਨਾਲ-ਨਾਲ ਲੀਗਲ ਸੈਲ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਤੁਰੰਤ ਪਿੰਡ ਵਾਸੀਆਂ ਨਾਲ ਜਾ ਡਟਣ।

ਆਪ' ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੇਖੋਵਾਲ ਦੀ ਸਰਜਮੀਂ ਤੋਂ ਲੈ ਕੇ ਮੁੱਖ ਮੰਤਰੀ ਦਫਤਰ ਤੱਕ ਅਤੇ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਸੇਖੋਵਾਲ ਦੇ ਦਲਿਤ ਕਿਸਾਨਾਂ ਦੀ ਲੜਾਈ ਲੜੇਗੀ ਅਤੇ ਲੋੜ ਪੈਣ 'ਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਵੀ ਜਾਵੇਗੀ। ਹਰਪਾਲ ਸਿੰਘ ਚੀਮਾ ਨੇ ਸੱਦਾ ਦਿੱਤਾ ਕਿ ਸਿਰਫ 18 ਮਹੀਨੇ ਡਟ ਕੇ ਲੜਨ ਦੀ ਲੋੜ ਹੈ, 2022 'ਚ 'ਆਪ' ਦੀ ਸਰਕਾਰ ਅਜਿਹੇ ਸਾਰੇ ਤੁਗਲਕੀ ਫਰਮਾਨ ਪਲਟ ਦੇਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement