‘ਡਰੋਨ ਰੂਲ 2021’ ਖਰੜਾ ਤਿਆਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਆਮ ਲੋਕਾਂ ਤੋਂ ਸੁਝਾਅ ਮੰਗੇ
Published : Jul 16, 2021, 12:26 am IST
Updated : Jul 16, 2021, 12:26 am IST
SHARE ARTICLE
image
image

‘ਡਰੋਨ ਰੂਲ 2021’ ਖਰੜਾ ਤਿਆਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਆਮ ਲੋਕਾਂ ਤੋਂ ਸੁਝਾਅ ਮੰਗੇ

ਨਵੀਂ ਦਿੱਲੀ, 15 ਜੁਲਾਈ : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ‘ਡਰੋਨ ਰੂਲਜ, 2021’ ਦਾ ਖਰੜਾ ਤਿਆਰ ਕੀਤਾ ਹੈ, ਜਿਸ ਲਈ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਆਮ ਲੋਕਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ 5 ਅਗੱਸਤ ਦੇ ਅੰਦਰ ਅਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ। ਜੇ ਹੁਣ ਤਿਆਰ ਕੀਤਾ ਗਿਆ ਡਰਾਫਟ ਲਾਗੂ ਕਰ ਦਿਤਾ ਜਾਂਦਾ ਹੈ ਤਾਂ ਡਰੋਨ ਦੀ ਵਰਤੋਂ ਕਰਨ ਲਈ 25 ਫ਼ਾਰਮ ਭਰਨ ਦੀ ਜਾਂ ਵਧੇਰੇ ਥਾਵਾਂ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਡਰੋਨ ਦੀ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਨ ਨਾਲ, ਇਸ ਦੀ ਫ਼ੀਸ ਵਿਚ ਵੀ ਕਾਫ਼ੀ ਕਟੌਤੀ ਕੀਤੀ ਜਾ ਸਕਦੀ ਹੈ। ਸਿਰਫ਼ ਇਹ ਹੀ ਨਹੀਂ, ਗ਼ੈਰ-ਵਪਾਰਕ ਵਰਤੋਂ ਅਤੇ ਸੁਰੱਖਿਆ ਲਈ ਵਰਤੇ ਜਾ ਰਹੇ ਛੋਟੇ ਡਰੋਨ ਨੂੰ ਕਿਸੇ ਰਜਿਸਟ੍ਰੇਸਨ ਜਾਂ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਪਾਇਲਟ ਲਾਇਸੈਂਸ ਦੀ ਜ਼ਰੂਰਤ ਨਹੀਂ ਹੋਏਗੀ। ਨਾਲ ਹੀ, ਭਾਰਤ ਵਿਚ ਰਜਿਸਟਰਡ ਵਿਦੇਸ਼ੀ ਮਾਲਕੀਅਤ ਕੰਪਨੀਆਂ ਦੁਆਰਾ ਚਲਾਏ ਗਏ ਡਰੋਨ ਆਪ੍ਰੇਸਨਾਂ ’ਤੇ ਕੋਈ ਰੋਕ ਨਹੀਂ ਹੋਵੇਗੀ। ਨਵੇਂ ਨਿਯਮਾਂ ਤਹਿਤ ਵੱਧ ਤੋਂ ਵੱਧ ਜੁਰਮਾਨਾ 1 ਲੱਖ ਰੁਪਏ ਹੋਵੇਗਾ, ਹਾਲਾਂਕਿ ਇਹ ਜੁਰਮਾਨਾ ਕਿਸੇ ਹੋਰ ਕਾਨੂੰਨ ਨੂੰ ਤੋੜਨ ’ਤੇ ਲਾਗੂ ਨਹੀਂ ਹੋਵੇਗਾ।
ਮਾਰਚ ਵਿਚ ਮਨੁੱਖ ਰਹਿਤ ਜਹਾਜ਼ ਪ੍ਰਣਾਲੀ ਨਿਯਮ (ਯੂ.ਏ.ਐੱਸ. ਨਿਯਮ), 2021 ਲਾਗੂ ਹੋਣ ਤੋਂ ਬਾਅਦ ਡਰੋਨ ਦੀ ਵਰਤੋਂ ਕਰਨੀ ਬਹੁਤ ਮੁਸ਼ਕਲ ਹੋ ਗਈ ਸੀ। ਇਸ ਦੇ ਲਈ ਇਕ ਲੰਮੀ ਪ੍ਰਕਿਰੀਆ ਤੋਂ ਲੰਘਣਾ ਪੈਂਦਾ ਸੀ। ਇਹੀ ਕਾਰਨ ਹੈ ਕਿ ਸਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਖਰੜੇ ਵਿਚ ਕਈ ਪ੍ਰਸਤਾਵ ਲਿਆਂਦੇ ਹਨ। ਇਸ ਨਵੇਂ ਡਰਾਫਟ ਦਾ ਨਾਮ ‘ਡਰੋਨ ਰੂਲਜ਼, 2021’ ਹੈ। ਇਹ ਡਰਾਫਟ ਡਰੋਨ ਨਿਯਮਾਂ ਨੂੰ ਸਰਲ ਬਣਾਉਂਦਾ ਹੈ ਅਤੇ ਸੰਤੁਲਨ ਬਣਾਉਂਦਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਸਤਾਵਿਤ ਨਿਯਮ 300 ਕਿੱਲੋਗ੍ਰਾਮ ਦੀ ਬਜਾਏ 500 ਕਿੱਲੋ ਭਾਰ ਵਾਲੇ ਡਰੋਨ ਨੂੰ ਕਵਰ ਕਰਨਗੇ ਅਤੇ ਡਰੋਨ ਟੈਕਸੀਆਂ ਨੂੰ ਵੀ ਕਵਰ ਕਰਨਗੇ। ਇਸ ਦੇ ਨਾਲ ਹੀ ਡਰੋਨ ਗਲਿਆਰੇ ਨੂੰ ਮਾਲ ਦੀ ਸਪੁਰਦਗੀ ਲਈ ਵਿਕਸਤ ਕੀਤਾ ਜਾਵੇਗਾ। (ਏਜੰਸੀ)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement