ਜੋੜਾ ਘਰ ਦੀ ਖੁਦਾਈ ਦੌਰਾਨ ਸੁਰੰਗਾਂ ਨਿਕਲੀਆਂ
Published : Jul 16, 2021, 12:37 am IST
Updated : Jul 16, 2021, 12:37 am IST
SHARE ARTICLE
image
image

ਜੋੜਾ ਘਰ ਦੀ ਖੁਦਾਈ ਦੌਰਾਨ ਸੁਰੰਗਾਂ ਨਿਕਲੀਆਂ

ਸ਼੍ਰੋਮਣੀ ਕਮੇਟੀ ਤੇ ਸਿੱਖ ਸਦਭਾਵਨਾ ਦਲ ਨਾਲ ਹੋਈਆਂ ਹਿੰਸਕ ਝੜਪਾਂ

ਅੰਮਿ੍ਰਤਸਰ, 15 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰਸੇਵਾ ਰਾਹੀਂ ਉਸਾਰੇ ਜਾ ਰਹੇ ਵਿਸ਼ਾਲ ਜੋੜਾ ਘਰ ਦੀ ਖ਼ੁਦਾਈ ਦੌਰਾਨ ਪੁਰਾਤਨ ਸੁਰੰਗਾਂ ਨਿਕਲਣ ਤੇ ਸਿੱਖ ਜਥੇਬੰਦੀ ਸਿੱਖ ਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਤੇ ਹਮਾਇਤੀਆਂ ਨਾਲ ਤਿੱਖੀਆਂ ਹਿੰਸਕ ਝੜਪਾਂ ਹੋਈਆਂ ਅਤੇ ਜਬਰਦਸਤ ਧੱਕਾ-ਮੁੱਕੀ ਹੋਈ ਪਰ ਪੁਲਿਸ ਤੇ ਐਸਡੀਐਮ ਦੇ ਸਮੇਂ ਸਿਰ ਪਹੁੰਚਣ ਨਾਲ ਖ਼ੂਨੀ ਟਕਰਾਅ ਟਲ ਗਿਆ। ਇਹ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਵਾ ਰਹੇ ਹਨ। ਐਸਡੀਐਮ ਨੇ ਟਕਰਾਅ ਨੂੰ ਮੱਦੇਨਜ਼ਰ ਰੱਖਦਿਆਂ ਜੋੜਾ ਘਰ ਦੀ ਉਸਾਰੀ ਦਾ ਕੰਮ ਅਗਲੇ ਹੁਕਮਾਂ ਤਕ ਸੀਲ ਕਰ ਦਿਤਾ ਹੈ।  
ਐਸਡੀਐਮ ਨੇ ਦਸਿਆ ਕਿ ਵਾਦ ਵਿਵਾਦ ਸਬੰਧੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰੇਗੀ ਅਤੇ ਕਾਨੂੰਨ ਮੁਤਾਬਕ ਕਾਰਵਾਈ ਮੁਕੰਮਲ ਹੋਣ ਉਪਰੰਤ ਹੀ ਕਾਰ ਸੇਵਾ ਨਾਲ ਬਣ ਰਹੀ ਇਮਾਰਤ ਦੀ ਆਗਿਆ ਦਿਤੀ ਜਾਵੇਗੀ। ਭਾਈ ਬਲਦੇਵ ਸਿੰਘ ਵਡਾਲਾ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਬਦਸਲੂਕੀ ਕਰਦਿਆਂ ਮੈਨੂੰ ਅਪਸ਼ਬਦ ਵਰਤੇ ਹਨ, ਧੱਕਾਮੁੱਕੀ ਕੀਤੀ ਹੈ ਪਰ ਪੁਲਿਸ ਦਖ਼ਲ ਨਾਲ ਅਣਸੁਖਾਵੀਂ ਘਟਨਾ ਟਲ ਗਈ ਹੈ। ਭਾਈ ਵਡਾਲਾ ਮਤਾਬਕ ਨਾਲ ਡਿੱਚ ਨਾਲ ਕਰੀਬ 25-30 ਫੁੱਟ ਜ਼ਮੀਨ ਦੀ ਖੁਦਾਈ ਕਰਨ ਤੇ ਸੁਰੰਗਾਂ ਨਿਕਲੀਆਂ ਹਨ ਤੇ ਅਸਾਂ ਉਨ੍ਹਾਂ ਨੂੰ ਕਿਹਾ ਸੀ ਕਿ ਪੁਰਾਤਨ ਵਿਰਾਸਤ ਹੋ ਸਕਦੀ ਹੈ,ਇਸ ਲਈ ਸਬੰਧਤ ਵਿਭਾਗ ਦੀ ਸਹਿਮਤੀ ਤੇ ਸਲਾਹ ਕਰ ਲੈਣੀ ਚਾਹੀਦੀ ਪਰ ਉਨ੍ਹਾਂ ਲੜਨਾ ਸ਼ੁਰੂ ਕਰ ਦਿਤਾ। ਇਸ ਜ਼ਮੀਨ ਤੇ ਇਮਾਰਤ ਉਸਾਰਨ ਸਬੰਧੀ ਨਕਸ਼ਾ ਹੋਣਾ ਜ਼ਰੂਰੀ ਅਤੇ ਸੰਗਤ ਦੀ ਰਾਏ ਤੇ ਪੁਰਾਤਨ ਸੁਰੰਗਾਂ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਕਿ ਇਹ ਸੁਰੰਗਾਂ ਕਿਧਰ ਨੂੰ ਜਾਂਦੀਆਂ ਹਨ। ਭਾਈ ਵਡਾਲਾ ਮੁਤਾਬਕ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨਾਲ ਕੀ ਐਗਰੀਮੈਂਟ ਹੋਇਆ ਹੈ, ਇਸ ਦਾ ਸੰਗਤ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਨਵੇਂ ਜੋੜਾ ਘਰ ਦਾ ਟੱਕ ਲਾਉਣ ਸਮੇਂ ਵੀ ਤਿੱਖਾ ਵਾਦ-ਵਿਵਾਦ ਹੋਇਆ ਸੀ।  
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement