
ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਚੜਿ੍ਹਆ
ਮੁੰਬਈ, 15 ਜੁਲਾਈ : ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਅਤੇ ਵਿਦੇਸ਼ੀ ਪੂੰਜੀ ਦੇ ਤਾਜ਼ਾ ਪ੍ਰਵਾਹ ਨਾਲ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਤੇਜ਼ ਕਰਨ ਨਾਲ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 7 ਪੈਸੇ ਦੀ ਤੇਜ਼ੀ ਨਾਲ 79.92 ਦੇ ਪੱਧਰ ’ਤੇ ਖੁਲ੍ਹਿਆ। ਫ਼ਾਰੇਕਸ ਵਪਾਰੀਆਂ ਨੇ ਹਾਲਾਂਕਿ ਕਿਹਾ ਕਿ ਵਿਦੇਸ਼ਾਂ ’ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੇ ਰੁਪਏ ਦੇ ਲਾਭ ’ਤੇ ਰੋਕ ਲਗਾਈ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.95 ’ਤੇ ਖੁਲ੍ਹਿਆ, ਫਿਰ ਸ਼ੁਰੂਆਤੀ ਸੌਦਿਆਂ ਵਿਚ 79.92 ’ਤੇ ਕੱੁਝ ਲਾਭ ਲੈ ਕੇ ਆਇਆ, ਜੋ ਪਿਛਲੀ ਬੰਦ ਕੀਮਤ ਨਾਲੋਂ 7 ਪੈਸੇ ਦਾ ਵਾਧਾ ਦਰਸਾਉਂਦਾ ਹੈ। ਪਿਛਲੇ ਸੈਸ਼ਨ ’ਚ ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.99 ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ। ਸ਼ੁਰੂਆਤੀ ਸੌਦਿਆਂ ’ਚ ਰੁਪਿਆ 79.95 ਤੋਂ 79.88 ਦੇ ਵਿਚਕਾਰ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.03 ਫ਼ੀ ਸਦੀ ਵਧ ਕੇ 108.57 ’ਤੇ ਪਹੁੰਚ ਗਿਆ। ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫ਼ਿਊਚਰਜ਼ 1.19 ਫ਼ੀ ਸਦੀ ਵਧ ਕੇ 100.28 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 309 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ। (ਏਜੰਸੀ)