
ਖਬਰਾਂ ਆ ਰਹੀਆਂ ਹਨ ਕਿ ਦਲੇਰ ਮਹਿੰਦੀ ਜੇਲ੍ਹ 'ਚ ਮੁਨਸ਼ੀ ਦਾ ਕੰਮ ਕਰਨਗੇ
ਪਟਿਆਲਾ: ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ ਬੀਤੇ ਦਿਨੀਂ 19 ਸਾਲ ਪੁਰਾਣੇ ਕੇਸ ਵਿਚ ਸਜ਼ਾ ਹੋਈ ਹੈ ਤੇ ਉਹ ਪਟਿਆਲਾ ਜੇਲ੍ਹ ਵਿਚ ਬੰਦ ਹਨ। ਜਿੱਥੇ ਉਹ 2003 ਵਿੱਚ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਦਲੇਰ ਮਹਿੰਦੀ ਜੇਲ੍ਹ 'ਚ ਮੁਨਸ਼ੀ ਦਾ ਕੰਮ ਕਰਨਗੇ। ਕਰਮਚਾਰੀ ਰੋਜ਼ਾਨਾ ਉਨ੍ਹਾਂ ਨੂੰ ਇਸ ਸਬੰਧੀ ਰਜਿਸਟਰ ਦੇ ਕੇ ਜਾਣਗੇ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਨਾਲ ਪਟਿਆਲਾ ਜੇਲ੍ਹ 'ਚ ਰੱਖਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਨੂੰ ਇੱਕੋ ਬੈਰਕ ਵਿਚ ਰੱਖਿਆ ਗਿਆ ਹੈ ਤੇ ਹੁਣ ਉਙ ਦੋਨੋਂ ਇਕੱਠੇ ਰਹਿਣਗੇ। ਦੱਸ ਦੇਈਏ ਕਿ ਸਿੱਧੂ ਅਤੇ ਦਲੇਰ ਮਹਿੰਦੀ ਦੀ ਦੋਸਤੀ ਬਹੁਤ ਪੁਰਾਣੀ ਹੈ। ਉਹ ਕਈ ਵਾਰ ਇਕੱਠੇ ਕਈ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਜ਼ਾ ਸੁਣਨ ਤੋਂ ਬਾਅਦ ਦਲੇਰ ਮਹਿੰਦੀ ਕਾਫੀ ਨਿਰਾਸ਼ ਹੈ। ਅਜਿਹੇ 'ਚ ਉਹ ਆਪਣੇ ਦੋਸਤ ਨਾਲ ਉਸੇ ਬੈਰਕ 'ਚ ਹੈ, ਜਿੱਥੇ ਸਿੱਧੂ ਨੇ ਜੇਲ੍ਹ 'ਚ ਵੀ ਉਨ੍ਹਾਂ ਦਾ ਹੌਸਲਾ ਵਧਾਇਆ ਸੀ।