
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਤੇ ਸਿੱਖ ਮਸਲਿਆਂ ਲਈ ਸਰਗਰਮੀ ਵਧਣ ਲੱਗੀ?
ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ, ਸ਼੍ਰੋਮਣੀ ਕਮੇਟੀ ਤੋਂ ਵਖਰਾ ਕਰਨ ਦੀ ਮੰਗ ਵੀ ਉਭਰੀ
ਅੰਮਿ੍ਤਸਰ, 15 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਚ ਰਾਜ਼ਸੀ ਇਜਾਰੇਦਾਰੀ ਖ਼ਤਮ ਕਰਵਾਉਣ ਲਈ ਪੰਥਕ ਨੇਤਾ ਪੰਜਾਬ ਤੇ ਦੇਸ਼ ਭਰ ਵਿਚ ਕੰੌਮੀਂ ਲਹਿਰ ਉਸਾਰਨ ਵਾਸਤੇ ਸਰਗਰਮ ਹੋ ਗਏ ਹਨ | ਸਿੱਖ ਮਸਲਿਆਂ ਨੂੰ ਕੌਮੀਂ ਮੰਚ 'ਤੇ ਉਭਾਰਨ ਲਈ ਵੀ ਸਰਗਰਮੀਂ ਵਧ ਰਹੀ ਹੈ | ਮਿਲ ਰਹੇ ਵੇਰਵਿਆਂ ਮੁਤਾਬਕ ਪਰਦੇ ਪਿਛੇ ਬਾਦਲ ਵਿਰੋਧੀ ਦਲ ਤੇ ਪੰਥਕ ਲੀਡਰਸ਼ਿਪ ਕਾਫੀ ਸਮੇਂ ਤੋਂ ਸਰਗਰਮ ਹੈ ਪਰ ਉਨ੍ਹਾਂ 'ਚੋਂ ਥੋੜੇ ਖੁਲ੍ਹ ਕੇ ਸਾਹਮਣੇ ਆ ਰਹੇ ਹਨ |
ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਤੋਂ ਬਾਅਦ ਹੁਣ ਖੁਲ੍ਹ ਕੇ ਪੰਥਕ ਤਾਲਮੇਲ ਸੰਗਠਨ ਨੇ Tਪੰਥਕ ਸਰੋਕਾਰU 'ਤੇ ਅਪਣੇ ਵਿਚਾਰ ਸਪਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਤੇ ਇਸ ਦੀਆਂ ਖ਼ਾਮੀਆਂ ਦੂਰ ਕਰਵਾਉਣ ਵਾਸਤੇ ਉਹ ਕੌਮੀਂ ਲਹਿਰ ਉਸਾਰਨ ਦੇ ਮਕਸਦ ਨਾਲ ਪੰਜਾਬ , ਕੌਮੀ ਤੇ ਕੌਮਾਂਤਰੀ ਪੱਧਰ ਤੇ ਸਰਕਾਰ ਅਤੇ ਉਚ ਪੱਧਰ ਦੇ ਅੀਧਕਾਰੀਆਂ ਨੂੰ ਮਿਲ ਰਹੇ ਹਨ | ਬੁਲਾਰਿਆਂ ਨੇ ਮਹਾਨ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਦੀ ਚੋਣ ਕਰਉਣ ਲਈ ਇਸ ਦਾ ਪ੍ਰਬੰਧ ਨਵੀਂ ਦਿੱਲੀ ਦੀ ਥਾਂ ਪੰਜਾਬ ਸਰਕਾਰ ਹਵਾਲੇ ਕਰਨ ਦਾ ਮੁੱਦਾ ਉਠਾਇਆ | ਉਕਤ ਸੰਸਥਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਗ੍ਰੰਥੀ ਸਿੰਘਾਂ 'ਚੋਂ ਹੋ ਰਹੀ ਹੈ | ਇਹ ਨਿਯੁਕਤੀ ਕਿਸੇ ਵੀ ਸੂਝਵਾਨ ਸਿੱਖ 'ਚੋਂ ਹੋਣੀਂ ਚਾਹੀਦੀ ਹੈ ਜੋ ਸਿੱਖ ਮਸਲਿਆਂ ਦਾ ਮਾਹਰ ਹੋਵੇ | ਉਨ੍ਹਾਂ ਅਤੀਤ ਦੇ ਤਜ਼ਰਬਿਆਂ ਨੂੰ ਮੱਦੇਨਜ਼ਰ ਰਖਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵਖਰਾ ਹੋਣਾ ਚਾਹੀਦਾ ਹੈ | ਜਥੇਦਾਰ ਕੇਵਲ ਬੁਲਾਰਾ ਹੋਣਾ ਚਾਹੀਦਾ ਹੈ | ਉਨ੍ਹਾਂ ਦਾ ਸਪਸ਼ਟ ਸੰਕੇਤ ਸਿੱਖ ਮਾਹਰਾਂ ਪ੍ਰਤੀ ਸੀ | ਜਿਸ ਤਰ੍ਹਾਂ ਸਾਲ 1978 'ਚ ਵਿਦਵਾਨਾਂ ਦੀ ਸਲਾਹ ਤੇ ਨਿਰੰਕਾਰੀਆਂ ਵਿਰੁਧ ਕਾਰਵਾਈ ਹੋਈ ਸੀ ਤੇ ਉਸ ਵੇਲੇ ਦੇ ਜਥੇਦਾਰਾ ਸਾਧੂ ਸਿੰਘ ਭੌਰਾ ਨੇ ਪੜ੍ਹ ਕੇ ਹੀ ਸੁਣਾਇਆ ਸੀ | ਪੰਥਕ ਸਰੋਕਾਰਾਂ ਦੇ ਪ੍ਰਬੰਧਕਾਂ ਅਨੰਦ ਮੈਰਿਜ ਐਕਟ, ਸਿੱਖ ਵਿਦਿਅਕ ਅਦਾਰਿਆਂ ਤੇ ਹੋਰ ਸੰਸਥਾਵਾਂ ਦੀਆਂ ਖਾਮੀਆਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਸਿੱਖ ਸੰਗਠਨਾਂ ,ਸਿੰਘ ਸਭਾਵਾਂ ਦੇ ਮੁਖੀਆਂ ਦੀ ਬਕਾਇਦਾ ਸਲਾਹ ਲਈ ਜਾਵੇਗੀ |