ਟੋਲ ਪਲਾਜ਼ਾ ਦੀ ਘਟਨਾ ਨੂੰ ਲੈ ਕੇ 'ਦਿ ਗ੍ਰੇਟ ਖ਼ਲੀ' ਨੇ ਸਾਂਝੀ ਕੀਤੀ ਪੋਸਟ, ਮੰਗਿਆ ਇਨਸਾਫ਼
Published : Jul 16, 2022, 12:31 am IST
Updated : Jul 16, 2022, 12:31 am IST
SHARE ARTICLE
image
image

ਟੋਲ ਪਲਾਜ਼ਾ ਦੀ ਘਟਨਾ ਨੂੰ ਲੈ ਕੇ 'ਦਿ ਗ੍ਰੇਟ ਖ਼ਲੀ' ਨੇ ਸਾਂਝੀ ਕੀਤੀ ਪੋਸਟ, ਮੰਗਿਆ ਇਨਸਾਫ਼

 

ਚੰਡੀਗੜ੍ਹ, 15 ਜੁਲਾਈ  (ਪਪ) : ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪਹਿਲਵਾਨ ਦਲੀਪ ਸਿੰਘ 'ਦਿ ਗ੍ਰੇਟ ਖ਼ਲੀ' ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਅਪਣਾ ਪੱਖ ਰਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ | ਦਲੀਪ ਸਿੰਘ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, Tਮੈ ਦਲੀਪ ਸਿੰਘ ਰਾਣਾ ਉਰਫ਼ 'ਦਿ ਗ੍ਰੇਟ ਖ਼ਲੀ' ਅੰਤਰਰਾਸ਼ਟਰੀ ਪਹਿਲਵਾਨ ਹਾਂ, ਡਬਲਿਊ. ਡਬਲਿਊ. ਈ ਵਰਗੇ ਅਨੇਕ ਅੰਤਰਰਾਸ਼ਟਰੀ ਮੰਚਾਂ 'ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਚੁਕਿਆ ਹਾਂ | ਅੱਜ ਇਹ ਪੱਤਰ ਲਿਖਣ ਦਾ ਮੁੱਖ ਕਾਰਨ ਇਹ ਹੈ ਕਿ ਮੈ ਮਿਤੀ 12/7/22 ਨੂੰ  ਜਲੰਧਰ ਤੋਂ ਕਰਨਾਲ ਜਾ ਰਿਹਾ ਸੀ ਤਾਂ ਰਾਹ ਵਿਚ ਫਿਲੌਰ ਦਾ ਟੋਲ ਕਰਮਚਾਰੀ ਮੈਨੂੰ ਦੇਖਦੇ ਹੀ ਸੈਲਫੀ ਫ਼ੋਟੋ ਲੈਣ ਲਈ ਮੇਰੀ ਗੱਡੀ ਦੇ ਅੰਦਰ ਤਕ ਵੜਨ ਦੀ ਕੋਸ਼ਿਸ਼ ਕਰਨ ਲਗ ਪਿਆ | ਮੇਰੇ ਮਨਾ ਕਰਨ 'ਤੇ ਉਹ ਮੇਰੇ ਨਾਲ ਬਦਤਮੀਜੀ ਨਾਲ ਬੋਲਣ ਲਗ ਪਿਆ ਤੇ ਇਥੋਂ ਤਕ ਕਹਿਣ ਲੱਗ ਗਿਆ ਕੇ ਬਿਨ੍ਹਾਂ ਫ਼ੋਟੋ ਖਿੱਚੀ 'ਤੇ ਤੈਨੂੰ ਜਾਣ ਨਹੀਂ ਦੇਣਾU | ਦਲੀਪ ਸਿੰਘ ਨੇ ਅੱਗੇ ਲਿਖਿਆ, Tਮੈ ਉਸ ਦਾ ਮਾੜਾ ਵਤੀਰਾ ਦੇਖ ਕੇ ਹੀ ਫ਼ੋਟੋ ਲਈ ਮਨਾ ਕੀਤਾ ਸੀ | ਉਸ ਤੋਂ ਤੁਰਤ ਬਾਅਦ ਮੈਂ ਟੋਲ ਕਰਮਚਾਰੀਆਂ ਨੂੰ  ਮੈਨੂੰ ਉੱਥੋਂ ਜਾਣ ਦੇਣ ਲਈ ਆਖਿਆ | ਉਸੇ ਵਕਤ ਉਸ ਕਰਮਚਾਰੀ ਨੇ ਅਪਣੇ ਸਾਥੀਆਂ ਨੂੰ  ਬੁਲਾ ਕੇ ਮੇਰੀ ਗੱਡੀ ਸੜਕ ਵਿਚਕਾਰ ਰੁਕਵਾ ਲਈ ਅਤੇ ਮੈਨੂੰ ਗਾਲਾਂ ਕੱਢੀਆਂ ਅਤੇ ਲੱਤਾਂ ਤੋੜਨ ਦੀ ਧਮਕੀਆਂ ਦਿਤੀਆਂ | ਅਪਣੀ ਗ਼ਲਤੀ ਲੁਕਾਉਣ ਲਈ ਮੇਰੇ 'ਤੇ ਇਲਜ਼ਾਮ ਵੀ ਲਗਾਏU |
ਦਲੀਪ ਸਿੰਘ ਖਲੀ ਨੇ ਸਵਾਲ ਕਰਦਿਆਂ ਕਿਹਾ ਕਿ ਉੱਥੇ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੀ ਮੌਜੂਦ ਹੁੰਦਾ ਹੈ ਫਿਰ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਉਂ ਕੀਤੀ ਗਈ, ਦਿਨ ਦਿਹਾੜੇ ਇਸ ਤਰ੍ਹਾਂ ਧਮਕੀਆਂ ਦੇਣੀਆਂ ਕਿਸ ਵਰਤਾਅ ਦਾ ਪ੍ਰਤੀਕ ਹੈ? ਉਨ੍ਹਾਂ ਕਿਹਾ, Tਮੇਰੇ ਹੀ ਦੇਸ਼ ਵਿਚ ਦਿਨ ਦਿਹਾੜੇ ਮੇਰੇ ਨਾਲ ਇਹ ਘਟਨਾ ਹੋਣ ਬਾਰੇ ਮੈ ਕਦੇ ਵੀ ਕਲਪਨਾ ਨਹੀਂ ਕੀਤੀ ਸੀ, ਇਸ ਘਟਨਾ ਤੋਂ ਬਾਅਦ ਮੇਰਾ ਪ੍ਰਵਾਰ, ਮੇਰੇ ਦੋਸਤ ਤੇ ਮੇਰੇ ਪ੍ਰਸੰਸਕ ਕਾਫੀ ਰੋਹ ਵਿਚ ਅਤੇ ਨਿਰਾਸ ਹਨ | ਮੇਰੀ ਪ੍ਰਸ਼ਾਸਨ ਨੂੰ  ਬੇਨਤੀ ਹੈ ਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਕਿਸੇ ਨਾਲ ਵੀ ਅਜਿਹਾ ਵਤੀਰਾ ਨਾ ਹੋਵੇ | ਮੈਨੂੰ ਨਿਆਂ ਮਿਲਣ ਦੀ ਪੂਰਨ ਆਸ ਹੈU |

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement