
ਲਗਾਤਾਰ ਤੀਜੇ ਦਿਨ ਮਜ਼ਬੂਤੀ ਨਾਲ ਖੁਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 250 ਅੰਕ ਚੜਿ੍ਹਆ
ਮੁੰਬਈ, 15 ਜੁਲਾਈ : ਗਲੋਬਲ ਬਾਜ਼ਾਰਾਂ ਤੋਂ ਕਮਜ਼ੋਰੀ ਦੇ ਬਾਵਜੂਦ ਭਾਰਤੀ ਬਾਜ਼ਾਰ ਲਗਾਤਾਰ ਤੀਜੇ ਦਿਨ ਮਜ਼ਬੂਤੀ ਨਾਲ ਖੁਲ੍ਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ ’ਚ ਕਾਫ਼ੀ ਅਸਥਿਰਤਾ ਹੈ। ਡਾਓ ਜੋਂਸ 600 ਤੋਂ ਜ਼ਿਆਦਾ ਅੰਕ ਡਿੱਗਣ ਤੋਂ ਬਾਅਦ ਸਿਰਫ਼ 142 ਅੰਕ ਡਿੱਗ ਕੇ ਬੰਦ ਹੋਇਆ। ਇਸ ਤੋਂ ਇਲਾਵਾ ਜੇਪੀ ਮੋਰਗਨ ਅਤੇ ਮੋਰਗਨ ਸਟੈਨਲੀ ਨੇ ਕਮਜ਼ੋਰ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਸਟਾਕ ਵਿਚ ਕਮਜ਼ੋਰੀ ਦਿਖਾਈ ਦਿਤੀ ਹੈ।
ਇਸ ਦੇ ਨਾਲ ਹੀ ਫ਼ੈੱਡ ਗਵਰਨਰ ਅਤੇ ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਬਾਜ਼ਾਰ ’ਚ ਹਲਕੀ ਰਿਕਵਰੀ ਆਈ ਹੈ। ਯੂਰਪੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਕਮਜ਼ੋਰੀ ਦਾ ਮਾਹੌਲ ਹੈ। ਔਸਤਨ, ਤਿੰਨਾਂ ਸੂਚਕਾਂਕ 1.5 ਫ਼ੀ ਸਦੀ ਤੋਂ ਵੱਧ ਡਿੱਗ ਗਏ ਹਨ। ਏਸ਼ੀਆਈ ਬਾਜ਼ਾਰਾਂ ’ਚ ਵੀ ਹਲਕੀ ਬਿਕਵਾਲੀ ਹੈ। ਨਿਫ਼ਟੀ 5 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੈਂਸੈਕਸ 280.27 (0.52%) ਵਧਿਆ ਹੈ ਅਤੇ ਸੂਚਕਾਂਕ 53696.42 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 50 ਇੰਡੈਕਸ ’ਚ 84.30 (0.53 ਫ਼ੀ ਸਦੀ) ਦੀ ਮਜ਼ਬੂਤੀ ਦਿਖਾਈ ਦੇ ਰਹੀ ਹੈ, ਇਹ ਸੂਚਕਾਂਕ 16023 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿਚ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 79.92/93 ਤਕ ਚਲਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਹ 79.8750 ਦੇ ਪੱਧਰ ’ਤੇ ਬੰਦ ਹੋਇਆ ਸੀ। ਰੁਪਿਆ ਵੀ ਅਪਣੇ ਸ਼ੁਰੂਆਤੀ ਕਾਰੋਬਾਰ ਵਿਚ 79.95 ਦੇ ਜੀਵਨ ਕਾਲ ਦੇ ਹੇਠਲੇ ਪੱਧਰ ਨੂੰ ਛੂਹ ਗਿਆ ਹੈ। (ਏਜੰਸੀ)