ਅੰਮ੍ਰਿਤਸਰ 'ਚ ਢਹਿ ਢੇਰੀ ਹੋਈ ਇਮਾਰਤ ਦੀ ਕੰਧ, 5 ਗੱਡੀਆਂ ਹੋਈਆਂ ਚਕਨਾਚੂਰ 
Published : Jul 16, 2022, 12:32 pm IST
Updated : Jul 16, 2022, 12:32 pm IST
SHARE ARTICLE
The wall of the building collapsed in Amritsar, 5 vehicles were smashed
The wall of the building collapsed in Amritsar, 5 vehicles were smashed

ਜਾਨੀ ਨੁਮਸਨ ਦਾ ਹੋਇਆ ਬਚਾਅ

ਅੰਮ੍ਰਿਤਸਰ : ਅੰਮ੍ਰਿਤਸਰ 'ਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਅੰਦਰਲੇ ਇਲਾਕੇ 'ਚ ਇਕ ਪੁਰਾਣੀ ਇਮਾਰਤ ਦੀ ਕੰਧ ਡਿੱਗ ਗਈ। ਇਮਾਰਤ ਦੇ ਨਾਲ ਬਣੇ ਗੈਰੇਜ ਵਿੱਚ ਖੜੀਆਂ 5 ਗੱਡੀਆਂ ਪੂਰੀ ਤਰ੍ਹਾਂ ਟੁੱਟ ਗਈਆਂ। ਗੱਡੀ ਦੇ ਮਾਲਕ ਨੇ ਗੈਰਾਜ ਵਿੱਚੋਂ ਬਾਕੀ ਵਾਹਨਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੇਰੀ ਗੇਟ ਦੇ ਰਹਿਣ ਵਾਲੇ ਰਾਜੀਵ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਕੋਲ ਹੀ ਅਰੁਣ ਰਸ਼ਮੀ ਨੇ ਗੈਰਾਜ ਬਣਾਇਆ ਹੋਇਆ ਹੈ।

The wall of the building collapsed in Amritsar, 5 vehicles were smashedThe wall of the building collapsed in Amritsar, 5 vehicles were smashed

ਜਿੱਥੇ ਰੋਜ਼ਾਨਾ 7 ਤੋਂ 8 ਵਾਹਨ ਖੜ੍ਹੇ ਹੁੰਦੇ ਹਨ। ਇੱਥੇ ਇੱਕ ਪੁਰਾਣੀ ਇਮਾਰਤ ਵੀ ਹੈ। ਜਿਸ ਦਾ ਮਾਲਕ ਸ਼ਹਿਰ ਦਾ ਨਾਮੀ ਡਾਕਟਰ ਹੈ। ਪਿਛਲੇ ਸਾਲ ਵੀ ਗੈਰਾਜ ਵਿੱਚ ਵਾਹਨ ਪਾਰਕ ਕਰਨ ਵਾਲੇ ਲੋਕਾਂ ਨੇ ਡਾਕਟਰ ਨਾਲ ਮੀਟਿੰਗ ਕਰਕੇ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਗੱਲ ਕੀਤੀ ਸੀ ਪਰ ਸਹਿਮਤੀ ਦੇਣ ਦੇ ਬਾਵਜੂਦ ਡਾਕਟਰ ਨੇ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ।

The wall of the building collapsed in Amritsar, 5 vehicles were smashedThe wall of the building collapsed in Amritsar, 5 vehicles were smashed

2 ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਸ਼ੁੱਕਰਵਾਰ ਦੇਰ ਰਾਤ ਕੰਧ ਕਮਜ਼ੋਰ ਹੋ ਗਈ ਅਤੇ ਅਚਾਨਕ ਢਹਿ ਗਈ।  ਰਾਜੀਵ ਸ਼ਰਮਾ ਨੇ ਦੱਸਿਆ ਕਿ ਗੈਰਾਜ ਵਿੱਚ ਸਿਰਫ਼ 8 ਵਾਹਨ ਸਨ। ਕੰਧ ਡਿੱਗਣ ਕਾਰਨ 5 ਵਾਹਨ ਨੁਕਸਾਨੇ ਗਏ ਹਨ।

photo photo

ਤਿੰਨ ਵਾਹਨ ਪੂਰੀ ਤਰ੍ਹਾਂ ਟੁੱਟ ਗਏ ਹਨ, ਜਦਕਿ ਦੋ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਗੈਰਾਜ ਵਿੱਚ ਕਾਰ ਪਾਰਕ ਕਰਨ ਵਾਲੇ ਲੋਕਾਂ ਨੇ ਡਾਕਟਰ ਤੋਂ ਗੱਡੀਆਂ ਦੇ ਨੁਕਸਾਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਜਾਂਚ ਜਾਰੀ ਹੈ।
 

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement