ਇਕ ASI ਸਮੇਤ 5 ਪੁਲਿਸ ਮੁਲਾਜ਼ਮਾਂ 'ਤੇ FIR
ਫ਼ਰੀਦਕੋਟ ਹਸਪਤਾਲ ਤੋਂ ਫਰਾਰ ਹੋਇਆ ਸੀ ਬੰਬੀਹਾ ਗੈਂਗ ਦਾ ਗੈਂਗਸਟਰ ਸੁਰਿੰਦਰ ਬਿੱਲਾ
ਫ਼ਰੀਦਕੋਟ : ਪੁਲਿਸ ਹਿਰਾਸਤ ਵਿਚੋਂ ਫਰਾਰ ਹੋਏ ਗੈਂਗਸਟਰ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੰਜ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਚਿੱਟੇ' ਨੇ ਬੁਝਾਇਆ ਘਰ ਦਾ ਚਿਰਾਗ਼
ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਬਿੱਲਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ ਜਿਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਪੁਲਿਸ ਨੂੰ ਚਕਮਾ ਦੇ ਕੇ ਉਹ ਉਥੋਂ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮਾਂ ਦੀ ਇਸ ਲਾਪਰਵਾਹੀ ਦੇ ਚਲਦੇ ਵਿਭਾਗ ਵਲੋਂ ਇਕ ਏ.ਐਸ.ਆਈ., ਇਕ ਸਿਪਾਹੀ ਅਤੇ ਤਿੰਨ ਹੋਮਗਾਰਡ ਦੇ ਜਵਾਨਾਂ ਸਮੇਤ ਪੰਜ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਫ਼ਰੀਦਕੋਟ ਪੁਲਿਸ ਨੇ ਪੰਜ ਦਿਨ ਪਹਿਲਾਂ ਵਪਾਰੀਆਂ ਨੂੰ ਧਮਕਾ ਕੇ ਪੰਜ ਲੱਖ ਰੁਪਏ ਫਿਰੌਤੀ ਵਸੂਲਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਇਸ ਦੌਰਾਨ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਸੁਰਿੰਦਰ ਬਿੱਲਾ ਦੇ ਪੈਰ ਵਿਚ ਗੋਲੀ ਲੱਗੀ ਸੀ।