ਸੁਖਜਿੰਦਰ ਰੰਧਾਵਾ ਦਾ ਤੰਜ਼, 'ਸੁਨੀਲ ਜਾਖੜ ਦੱਸਣ ਜਿਸ ਨੂੰ ਕੱਢਦੇ ਸੀ ਗਾਲ਼ਾਂ, ਅੱਜ ਨਾਲ ਕਿਵੇਂ ਬੈਠਣਗੇ?'
Published : Jul 16, 2023, 7:29 pm IST
Updated : Jul 16, 2023, 7:29 pm IST
SHARE ARTICLE
Sukhjinder Singh Randhawa
Sukhjinder Singh Randhawa

ਬੋਲੇ- ਜ਼ਮੀਰ ਮਾਰਨ 'ਤੇ ਵਧਾਈ ਹੋਵੇ, ਅੱਜ ਤੁਹਾਡੇ ਬਜ਼ੁਰਗਾਂ ਨੂੰ ਤੁਹਾਡੇ 'ਤੇ ਨਾਜ਼ ਹੋਵੇਗਾ ਕਿ ਤੁਸੀਂ ਆਪਣੇ ਨਾਲ ਕਾਂਗਰਸ ਦਾ ਸਾਰਾ ਗੰਦ ਵੀ ਲੈ ਕੇ ਜਾ ਰਹੇ ਹੋ

ਚੰਡੀਗੜ੍ਹ (ਸੁਮਿਤ ਸਿੰਘ/ ਵੀਰਪਾਲ ਕੌਰ) - ਅੱਜ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋਏ ਜਿਸ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਤੇ ਅਸ਼ਵਨੀ ਸੇਖੜੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਅਸ਼ਵਨੀ ਸੇਖੜੀ ਦੇ ਭਾਜਪਾ ਵਿਚ ਜਾਣ 'ਤੇ ਉਹਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਮੇਰੇ ਹੀ ਜ਼ਿਲ੍ਹੇ ਦੇ ਸਨ ਪਰ ਮੇਰੇ 'ਤੇ ਕੋਈ ਫਰਕ ਨਹੀਂ ਪਿਆ ਸਗੋਂ ਮੈਂ ਤਾਂ ਅੱਜ ਬਹੁਤ ਖੁਸ਼ ਹਾਂ ਕਿ ਜਿਹੜੇ ਬੰਦੇ ਕਾਂਗਰਸ 'ਤੇ ਬੋਝ ਬਣ ਰਹੇ ਹਨ ਉਹ ਕਾਂਗਰਸ ਛੱਡ ਰਹੇ ਹਨ। 

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਪਹਿਲਾਂ ਵੀ ਕਾਂਗਰਸ ਕਮੇਟੀ ਨੂੰ ਕਿਹਾ ਕਿ ਜਿਹੜੇ ਬੰਦੇ ਕਾਂਗਰਸ 'ਤੇ ਬੋਝ ਬਣ ਰਹੇ ਹਨ ਉਹਨਾਂ ਨੂੰ ਚਲਦਾ ਕੀਤਾ ਜਾਵੇ ਪਰ ਇਹ ਤਾਂ ਆਪ ਹੀ ਛੱਡ ਕੇ ਚਲੇ ਗਏ ਚੰਗੀ ਗੱਲ ਹੈ ਤੇ ਹੁਣ ਅਸੀਂ ਕਾਂਗਰਸ ਵਿਚ ਨਵੇਂ ਚਿਹਰੇ ਲੈ ਕੇ ਆਈਏ। ਉਹਨਾਂ ਨੇ ਕਿਹਾ ਕਿ ਮੈਂ ਸੁਨੀਲ ਜਾਖੜ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਭਾਜਪਾ ਵਿਚ ਪ੍ਰਧਾਨ ਬਣ ਕੇ ਤੇ ਜਿਹਨਾਂ ਨੂੰ ਅਸੀਂ ਵੀ ਦੋ ਵਾਰ ਕਾਂਗਰਸ ਦਾ ਪ੍ਰਧਾਨ ਬਣਾਇਆ ਤੇ ਉਸ ਸਮੇਂ ਉਹਨਾਂ ਦੀ ਅਸ਼ਵਨੀ ਸੇਖੜੀ ਬਾਰੇ ਜੋ ਸੋਚ ਸੀ  ਉਸ ਨੂੰ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਪਹਿਲਾਂ ਅਸ਼ਵਨੀ ਸੇਖੜੀ ਬਾਰੇ ਕੀ ਸੋਚੇ ਸੀ। 

ਉਹਨਾਂ ਨੇ ਕਿਹਾ ਕਿ ਜੇ ਇਹ ਲੀਡਰ ਦੱਸਣਗੇ ਤਾਂ ਹੀ ਉਹਨਾਂ ਦੇ ਚਰਿੱਤਰ ਦਾ ਪਤਾ ਲੱਗੇਗਾ ਤੇ ਜਦੋਂ ਕਿਸੇ ਨੇ ਅਪਣਾ ਚਰਿੱਤਰ ਹੀ ਬਦਲ ਲਿਆ ਉਹਨਾਂ ਦਾ ਕੀ ਫਾਇਦਾ। ਉਹਨਾਂ ਨੇ ਕਿਹਾ ਕਿ ਅਸ਼ਵਨੀ ਸੇਖੜੀ ਨੇ ਜੋ ਕਿਹਾ ਕਿ ਉਹ ਰਾਜਾ ਵੜਿੰਗ ਕਰ ਕੇ ਕਾਂਗਰਸ ਛੱਡ ਰਹੇ ਹਨ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਉਹ ਪਹਿਲਾਂ ਮੇਰੇ ਨਾਲ ਗੱਲ ਕਰ ਲੈਂਦੇ ਸੀ ਤੇ ਉਹ ਕਹਿੰਦੇ ਸੀ ਕਿ ਕਾਂਗਰਸ ਨੇ ਉਹਨਾਂ ਨੂੰ ਕੀ ਦਿੱਤਾ ਤਾਂ ਅੱਜ ਮੈਂ ਉਹਨਾਂ ਨੂੰ ਉਹ ਸਾਰੇ ਅਹੁਦੇ ਗਿਣਾ ਦਿੰਦਾ ਹਾਂ। 

ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ 1985 ਵਿਚ ਕਾਂਗਰਸ ਨੇ ਅਸ਼ਵਨੀ ਸੇਖੜੀ ਨੂੰ ਟਿਕਟ ਦਿੱਤੀ ਤੇ ਫਿਰ ਇਹ 2002 ਵਿਚ ਵਿਧਾਇਕ ਬਣੇ ਤੇ ਇਹਨਾਂ ਨੂੰ  ਸੂਬਾ ਮੰਤਰੀ ਬਣਾਇਆ ਤੇ ਫਿਰ ਗੁਜਰਾਤ ਦਾ ਇੰਚਾਰਜ ਵੀ ਬਣਾਇਆ ਗਿਆ। ਇਹਨਾਂ ਨੂੰ ਫਿਰ ਤੋਂ ਟਿਕਟ ਦਿੱਤੀ ਗਈ ਤੇ ਇਹ 3 ਵਾਰ ਹਾਰੇ ਤੇ ਹੋਰ ਕਾਂਗਰਸ ਇਹਨਾਂ ਨੂੰ ਕੀ ਦੇ ਦਿੰਦੀ। 

ਉਹਨਾਂ ਨੇ ਕਿਹਾ ਕਿ ਪਾਰਟੀ ਸਿਰਫ਼ ਤੁਹਾਨੂੰ ਟਿਕਟ ਹੀ ਦੇ ਸਕਦੀ ਹੈ ਨਾ ਕਿ ਜਿੱਤੇ ਅਤੇ ਜੇ ਤੁਸੀਂ ਲੋਕਾਂ ਵਿਚ ਜਾਓਗੇ ਤੇ ਕੰਮ ਕਰੋਗੇ ਤਾਂ ਹੀ ਤਹਾਨੂੰ ਜਿੱਤ ਮਿਲੇਗੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਗੁਜਰਾਤ ਦਾ ਇੰਚਾਰਜ ਲਗਾਇਆ ਸੀ ਉਸ ਸਮੇਂ ਤਾਂ ਇਹ ਕਾਂਗਰਸ ਦਾ ਮਲੀਆਮੇਟ ਕਰ ਆਏ ਸੀ ਪਰ ਸ਼ਾਇਦ ਜੋ ਉੱਥੇ ਅਮੁਲ ਦਾ ਪਲਾਂਟ ਲਗਾਇਆ ਸੀ ਉਹ ਮੋਦੀ ਜੀ ਨੇ ਦੇ ਦਿੱਤਾ ਸੀ। 

ਇਸ ਦੇ ਨਾਲ ਹੀ ਉਹਨਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਜਦੋਂ ਸੁਨੀਲ ਜਾਖੜ ਪ੍ਰਧਾਨ ਬਣੇ ਸਨ ਤਾਂ ਸੇਖੜੀ ਨੇ ਪਾਰਟੀ ਵਿਚ ਤੂਫਾਨ ਲਿਆ ਦਿੱਤਾ ਸੀ ਤੇ ਅੱਜ ਜਦੋਂ ਦੋਹੇ ਇਕੱਠੇ ਬੈਠਣਗੇ ਤਾਂ ਉਹਨਾਂ ਨੂੰ ਇਕ ਦੂਜੇ ਤੋਂ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਗੁਫਤਗੂ ਹੁੰਦੀ ਸੀ। ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰ ਕੇ ਵੀ ਸੁਨੀਲ ਜਾਖੜ 'ਤੇ ਤੰਜ਼ ਕੱਸਿਆ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ''ਇਸ ਉਮਰੇ ਜ਼ਮੀਰ ਮਾਰਨ 'ਤੇ ਬਹੁਤ-ਬਹੁਤ ਵਧਾਈ ਹੋਵੇ ਸੁਨੀਲ ਜਾਖੜ ਜੀ। ਤੁਹਾਡੇ ਬਜ਼ੁਰਗ ਜਿਨ੍ਹਾਂ ਨੇ ਕਾਂਗਰਸ ਵਿਚ ਬਹੁਤ ਸਮਾਂ ਰਾਜ ਮਾਣਿਆ, ਉਹਨਾਂ ਨੂੰ ਤੁਹਾਡੇ 'ਤੇ ਬਹੁਤ ਨਾਜ਼ ਹੋਵੇਗਾ ਕਿ ਤੁਸੀਂ ਆਪਣੇ ਨਾਲ ਕਾਂਗਰਸ ਦਾ ਸਾਰਾ ਗੰਦ ਵੀ ਲੈ ਕੇ ਜਾ ਰਹੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅਸ਼ਵਨੀ ਬਾਰੇ ਬਤੌਰ ਗੁਰਦਾਸਪੁਰ MP ਅਤੇ ਸੂਬਾ ਪ੍ਰਧਾਨ ਕੀ ਸ਼ਬਦਾਵਲੀ ਵਰਤਦੇ ਰਹੇ ਹੋ।''

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement