
ਅੰਦਰਲੇ ਇਕੱਠ 'ਤੇ 150 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਬਾਹਰੇ ਇਕੱਠ 'ਤੇ 300 ਲੋਕਾਂ ਦੀ ਇਜਾਜ਼ਤ ਹੈ।
ਜਲੰਧਰ - ਜਲੰਧਰ ਵਿਚ ਕੋਰੋਨਾ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਦੇ ਅਨੁਸਾਰ ਹੁਣ ਉਹ ਹੀ ਯਾਤਰੀ ਜ਼ਿਲ੍ਹੇ ਵਿਚ ਦਾਖ਼ਲ ਹੋ ਸਕਦੇ ਹਨ ਜੋ ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਹੋਣਗੇ। ਇਸ ਦੇ ਨਾਲ ਹੀ ਤਿੰਨ ਦਿਨ ਪਹਿਲਾਂ ਦੀ ਕੋਰੋਨਾ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਹੈ।ਇਨ੍ਹਾਂ ਵਿਚੋਂ ਜੇਕਰ ਕੋਈ ਵੀ ਹਦਾਇਤ ਦੀ ਪਾਲਣਾ ਨਹੀਂ ਕੀਤੀ ਗਈ ਹੈ ਤਾਂ ਵਿਅਕਤੀ ਲਈ ਰੈਟ(ਆਰ. ਏ. ਟੀ.) ਟੈਸਟ ਲਾਜ਼ਮੀ ਹੋਵੇਗਾ।
Corona Virus
ਹਵਾਈ ਯਾਤਰੀਆਂ 'ਤੇ ਵੀ ਇਹ ਹਦਾਇਤ ਲਾਗੂ ਹੋਵੇਗੀ। ਅੰਦਰਲੇ ਇਕੱਠ 'ਤੇ 150 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਬਾਹਰੇ ਇਕੱਠ 'ਤੇ 300 ਲੋਕਾਂ ਦੀ ਇਜਾਜ਼ਤ ਹੈ। ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਵਿਚ 50 % ਲੋਕਾਂ ਨੂੰ ਰਹਿਣ ਦੀ ਆਗਿਆ ਦਿੱਤੀ ਗਈ ਹੈ।
Corona Virus
ਸਟਾਫ਼ ਨੇ ਦੋਵੇਂ ਕੋਰੋਨਾ ਖ਼ੁਰਾਕਾਂ ਲਾਈਆਂ ਹੋਣ। ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੀਆਂ ਹੋਰ ਸਾਰੀਆਂ ਸੰਸਥਾਵਾਂ ਜਾਰੀ ਰਹਿਣਗੀਆਂ, ਪਰ ਉੱਥੇ ਆਉਣ ਵਾਲੇ ਵਿਅਕਤੀਆਂ ਦੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗੀਆਂ ਹੋਣ। ਸਕੂਲਾਂ ਵਿਚ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹੋਵੇਗੀ। ਆਨਲਾਈਨ ਪੜ੍ਹਾਈ ਬੱਚਿਆਂ ਲਈ ਜਾਰੀ ਰਹੇਗੀ। ਇਸ ਨਾਲ ਹੀ ਜਿੱਥੇ ਕੋਰੋਨਾ ਸਕਾਰਾਤਮਕਤਾ 0.2% ਤੋਂ ਉੱਪਰ ਹੈ, ਉੱਥੇ ਪ੍ਰਾਇਮਰੀ ਕਲਾਸਾਂ 4 ਅਤੇ ਇਸ ਤੋਂ ਹੇਠਾਂ ਨੂੰ ਬੰਦ ਕਰ ਲਈ ਵੀ ਕਿਹਾ ਗਿਆ ਹੈ। ਜਦੋਂ ਤੱਕ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ।