
ਸਤਨਾਮ ਸਿੰਘ ਸੱਤੂ ਕਤਲ ਮਾਮਲੇ ’ਚ ਹੋਵੇਗੀ ਪੁੱਛਗਿੱਛ
ਚੰਡੀਗੜ੍ਹ: ਮੋਗਾ ਦੇ ਡਿਪਟੀ ਮੇਅਰ ਦੇ ਭਤੀਜੇ ਅਤੇ ਭਰਾ ’ਤੇ ਹਮਲੇ ਸਬੰਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਮੋਗਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਬਟਾਲਾ ਪੁਲਿਸ ਨੂੰ ਸਤਨਾਮ ਸਿੰਘ ਸੱਤੂ ਕਤਲ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ। ਇਸ ਮਗਰੋਂ ਉਸ ਨੂੰ ਬਟਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।
ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਨੇ ਸਤਨਾਮ ਸਿੰਘ ਸੱਤੂ ਕਤਲ ਮਾਮਲੇ ’ਚ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੂੰ ਜੱਗੂ ਦਾ 26 ਤਰੀਕ ਤੱਕ 10 ਦਿਨ ਦਾ ਰਿਮਾਂਡ ਮਿਲਿਆ। ਦੱਸ ਦੇਈਏ ਕਿ ਇਸੇ ਕੇਸ ਵਿਚ ਬੀਤੇ ਦਿਨੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਬਟਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਫਤਿਹਗੜ ਚੂੜੀਆਂ ਦੀ ਪੁਲਿਸ ਨੂੰ ਲਾਰੈਂਸ ਦਾ 8 ਦਿਨ ਦਾ ਰਿਮਾਂਡ ਮਿਲਿਆ ਸੀ।