ਸਾਥੀਆਂ ਦੀ ਗ੍ਰਿਫ਼ਤਾਰੀ ਮਗਰੋਂ  ਗੈਂਗਸਟਰ ਅਰਸ਼ ਡੱਲਾ ਦੀ ਪੁਲਿਸ ਨੂੰ ਚਿਤਾਵਨੀ!
Published : Aug 16, 2022, 11:54 am IST
Updated : Aug 16, 2022, 11:54 am IST
SHARE ARTICLE
Police warning of gangster Arsh Dalla after arrest of associates!
Police warning of gangster Arsh Dalla after arrest of associates!

'ਜੇ ਪੁਲਿਸ ਨਾਜਾਇਜ਼ ਧੱਕਾ ਕਰਨਾ ਨਹੀਂ ਛੱਡਦੀ ਤਾਂ ਪੁਲਿਸ ਨੂੰ ਉਨ੍ਹਾਂ ਦੇ ਸਟਾਈਲ 'ਚ ਹੀ ਜਵਾਬ  ਦੇਵਾਂਗੇ'

ਕਿਹਾ- ਦਿੱਲੀ ਤੋਂ ਫੜੇ ਗਏ ਸਾਥੀਆਂ ਕੋਲ ਕੋਈ ਗ੍ਰਨੇਡ ਨਹੀਂ ਸੀ, ਪੁਲਿਸ ਨੇ ਗ੍ਰਨੇਡ ਦੀ ਨਾਜਾਇਜ਼ ਬਰਾਮਦਗੀ ਦਿਖਾਈ 
ਚੰਡੀਗੜ੍ਹ :
ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਪਾ ਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡਿਆ 'ਤੇ ਪੋਸਟ ਸਾਂਝੀ ਕਰ ਉਨ੍ਹਾਂ ਲਿਖਿਆ ਕਿ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਸਾਡੇ ਸਾਥੀਆਂ ਕੋਲੋਂ ਕੋਈ ਵੀ ਗ੍ਰਨੇਡ ਨਹੀਂ ਮਿਲਿਆ ਸੀ ਸਗੋਂ ਪੁਲਿਸ ਵਲੋਂ ਇਹ ਨਾਜਾਇਜ਼ ਬਰਾਮਦਗੀ ਦਿਖਾਈ ਗਈ ਹੈ।

ਪੋਸਟ ਵਿਚ ਅੱਗੇ ਲਿਖਿਆ ਕਿ ਪੰਜਾਬ ਵਿਚ ਜੋ ਤਿੰਨ ਥਾਵਾਂ 'ਤੇ ਮਿਲੇ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਹਾਰਯੋਗ ਹੈ ਕਿ 2 ਦਿਨ ਪਹਿਲਾਂ ਹੀ ਪੁਲਿਸ ਨੇ ਅਰਸ਼ ਡੱਲਾ ਦੇ ਚਾਰ ਸਾਥੀਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ 3 ਗ੍ਰੇਨੇਡ ਤੇ 9mm ਪਿਸਤੌਲਾਂ ਤੇ ਕਾਰਤੂਸ ਇਨ੍ਹਾਂ ਤੋਂ ਬਰਾਮਦ ਕੀਤੇ ਸਨ।

photo photo

ਅਰਸ਼ ਡੱਲਾ ਨੇ ਪੋਸਟ ਵਿੱਚ ਲਿਖਿਆ, ''ਪਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਮੋਗਾ ਤੇ ਸੰਨੀ ਈਸਾਪੁਰ ਕੋਲ ਦੋ 9mm ਪਿਸਟਲ ਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾਂ ਗ੍ਰੇਨੇਡ ਨਹੀਂ ਸੀ। ਪੁਲਿਸ ਆਪਣੇ ਨੰਬਰ ਤੇ ਤਾਰਿਆਂ ਲਈ ਇੱਕ ਵਾਰ ਵੀ ਕਿਸੇ ਬੇਕਸੂਰ ‘ਤੇ ਪਰਚਾ ਪਾਉਣ ਲੱਗੀ ਨਹੀਂ ਸੋਚਦੀ। ਉਸ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਪਰਚਾ ਪਾਇਆ ਜੇ ਉਹ ਸੱਚੇ ਨੇ ਤਾਂ ਸਾਰੀ ਟੀਮ ਆਪਣੇ ਬੱਚਿਆਂ ਨਾਲ ਮੀਡੀਆ ਸਾਹਮਣੇ ਆ ਕੇ ਗੁਰੂ ਘਰ ਜਾ ਕੇ ਸਹੁੰ ਚੁੱਕਣ।''

photo photo

ਉਸ ਨੇ ਅੱਗੇ ਕਿਹਾ ਕਿ ਪੁਲਿਸ ਬਿਨ੍ਹਾ ਵਜ੍ਹਾ ਤੋਂ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਅੱਤਵਾਦੀ ਬਣਾਈ ਜਾ ਰਹੀ ਹੈ, ਇਹ ਲੋਕ ਦੱਸਣ ਜੇ ਮੈਂ ਅੱਜ ਤੱਕ ਕਿਤੇ ਕੋਈ ਧਮਾਕਾ ਕੀਤਾ ਹੋਇਆ ਹੋਵੇ। ਉਸ ਨੇ ਕਿਹਾ ਕਿ ਮੇਰੇ ਨਾਲ ਇਹ ਤੀਜੀ ਵਾਰ ਹੈ। ਪਹਿਲਾਂ ਫਾਜ਼ਿਲਕਾ ਫਿਰ ਗੁਰਦਾਸਪੁਰ ਸਾਈਡ ਹੁਣ ਮੋਹਾਲੀ ਤਿੰਨੋਂ ਥਾਵਾਂ ‘ਤੇ ਇਨ੍ਹਾਂ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ।

ਗੈਂਗਸਟਰ ਅਰਸ਼ ਡੱਲਾ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਲੋਕ ਨਹੀਂ ਹੱਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨੋਂ ਨਹੀਂ ਹੱਟਣਾ ਫਿਰ ਮੈਂ ਵੀ ਉਸੇ ਸਟਾਈਲ ਵਿੱਚ ਜਵਾਬ ਦੇਵਾਂਗਾ ਕਿਉਂਕਿ ਇਹ ਸਾਨੂੰ ਬਗ਼ੈਰ ਕਿਸੇ ਗੱਲ ਤੋਂ ਪਰਚੇ ਪਾ ਕੇ ਮਜਬੂਰ ਕਰ ਰਹੇ ਹਨ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement