
Sunil Jakhar News : ਕਿਹਾ-ਚੋਣ ਪ੍ਰੀਕਿਰਿਆ ਨੂੰ ਪਲੀਤ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਿਸ ਹੱਦ ਤਕ ਜਾ ਰਹੇ
Punjab News in Punjabi : ਮਨੀਸ਼ ਸਿਸੋਦੀਆ ਦੇ 2027 ਦੀਆਂ ਚੋਣਾਂ ਜਿੱਤਣ ਸਬੰਧੀ ਵੀਡੀਓ ਵਾਇਰਲ ਹੋਣ ਵਾਲੇ ਬਿਆਨ ਦੇ ਮਾਮਲੇ ’ਤੇ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਹੈ ਕਿ ‘‘ਆਪ ਆਗੂ ਮਨੀਸ਼ ਸਿਸੋਦੀਆ ਦੀ ਕਿਸੇ ਵੀ ਜਾਇਜ ਨਾਜਾਇਜ਼ ਤਰੀਕੇ ਨਾਲ 2027 ਦੀ ਚੋਣ ਜਿੱਤਣ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਇਹ ਚਿੱਠੀ ਚੋਣ ਕਮਿਸ਼ਨ ਨੂੰ ਲਿਖੀ ਹੈ ਤਾਂ ਕਿ ਚੋਣ ਪ੍ਰਕਿਰਿਆ ਨੂੰ ਪਲੀਤ ਕਰਨ ਦੀਆਂ ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ। ਜੋ ਲੋਕ ਸ਼ਰੇਆਮ ਕੋਈ ਵੀ ਤਰੀਕਾ ਵਰਤਣ ਦੀ ਗੱਲ ਕਰ ਰਹੇ ਹਨ ਉਹ ਚੋਣਾਂ ਜਿੱਤਣ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਜਾਂ ਪੰਜਾਬ ਦਾ ਨੁਕਸਾਨ ਕਰਨ ਵਿੱਚ ਕਿਸ ਹੱਦ ਤੱਕ ਜਾ ਸਕਦੇ ਹਨ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।’
(For more news apart from Sunil Jakhar complains to Election Commission over Manish Sisodia's statement about winning 2027 elections News in Punjabi, stay tuned to Rozana Spokesman)