ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ
Published : Sep 16, 2020, 1:21 am IST
Updated : Sep 16, 2020, 1:21 am IST
SHARE ARTICLE
image
image

ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ

ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਕੀਤਾ ਗਿਆ ਸੀ ਕਤਲ

ਵਾਸ਼ਿੰਗਟਨ, 15 ਸਤੰਬਰ: ਅਮਰੀਕੀ ਪ੍ਰਤੀਨਿਧੀ ਸਭਾ ਨੇ ਹਿਊਸਟਨ ਵਿਚ ਇਕ ਡਾਕ-ਘਰ ਦਾ ਨਾਮ ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਰੱਖਣ ਵਾਲੇ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਹੈ। ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਬਿਲ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਐਕਟ' ਨੂੰ ਟੈਕਸਾਸ ਦੇ ਪੂਰੇ ਵਫ਼ਦ ਵਲੋਂ ਪੇਸ਼ ਕੀਤਾ ਗਿਆ।
ਕਾਂਗਰਸੀ ਮੈਂਬਰ ਲੀਜ਼ੀ ਫ਼ਲੇਚਰ ਨੇ ਕਿਹਾ ਕਿ“ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਸੱਭ ਤੋਂ ਉਤਮ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਸਮਾਨਤਾ, ਸੰਪਰਕ ਅਤੇ ਦੂਜਿਆਂ ਦੀ ਸੇਵਾ ਕਰਦਿਆਂ ਭਾਈਚਾਰੇ ਲਈ ਕੰਮ ਕੀਤਾ। 42 ਸਾਲਾ ਸੰਦੀਪ ਸਿੰਘ ਧਾਲੀਵਾਲ ਟੈਕਸਾਸ ਪੁਲਿਸ ਵਿਚ ਸ਼ਾਮਲ ਹੋਣ ਵਾਲੇ ਸੱਭ ਤੋਂ ਪਹਿਲੇ ਸਿੱਖ ਸਨ, ਜਿਨ੍ਹਾਂ ਦੀ ਹਤਿਆ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਕੀਤੀ ਗਈ ਸੀ। ਜੇਕਰ ਇਸ 'ਤੇ ਦਸਤਖ਼ਤ ਕੀਤੇ ਜਾਂਦੇ ਹਨ, ਤਾਂ ਕਿਸੇ ਭਾਰਤੀ-ਅਮਰੀਕੀ ਦੇ ਨਾਮ 'ਤੇ ਇਹ ਦੂਜਾ ਡਾਕਘਰ ਹੋਵੇਗਾ। ਇਸ ਤੋਂ ਪਹਿਲਾਂ 2006 ਵਿਚ ਦਖਣੀ ਕੈਲੀਫ਼ੋਰਨੀਆ ਵਿਚ ਪਹਿਲੇ ਭਾਰਤੀ-ਅਮਰੀਕੀ ਕਾਂਗਰਸੀ, ਦਲੀਪ ਸਿੰਘ ਸੌਂਦ ਦੇ ਨਾਂ 'ਤੇ ਰਖਿਆ ਗਿਆ ਸੀ। ਉਪ ਸੰਦੀਪ ਸਿੰਘ ਧਾਲੀਵਾਲ ਡਾਕਘਰ ਐਕਟ ਨੂੰ ਹੁਣ ਸੈਨੇਟ ਦੁਆਰਾ ਪਾਸ ਕਰਾਉਣਾ ਪਵੇਗਾ ਤਾਕਿ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਾਨੂੰਨ ਵਿਚ ਦਸਤਖ਼ਤ ਕਰਨ ਲਈ ਭੇਜਿਆ ਜਾ ਸਕੇ। ਧਾਲੀਵਾਲ ਦੀ ਪਤਨੀ ਹਰਵਿੰਦਰ ਕੌਰ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਹਰਵਿੰਦਰ ਕੌਰ ਨੇ ਕਿਹਾ,“''ਉਨ੍ਹਾਂ ਦੇ ਬਾਅਦ ਇਕ ਡਾਕਘਰ ਦਾ ਨਾਮਕਰਨ ਉਨ੍ਹਾਂ ਦੇ ਕੰਮ ਅਤੇ ਸਮਰਪਣ ਦਾ ਸਨਮਾਨ ਹੋਵੇਗਾ ਅਤੇ ਮੈਨੂੰ ਖ਼ੁਸ਼ੀ ਹੈ ਕਿ ਇimageimageਹ ਬਿਲ ਅੱਜ ਸਦਨ ਨੇ ਪਾਸ ਕਰ ਦਿਤਾ।''     (ਏਜੰਸੀ)”

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement