
ਸ਼ਿਵ ਸੈਨਾ ਨੇ ਕੀਤੀ ਮਾਮਲਾ ਦਰਜ ਕਰਨ ਦੀ ਮੰਗ
ਜਲੰਧਰ - ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਉਹਨਾਂ ਦੀ ਜੁੱਤੇ ਪਾ ਕੇ ਜੋਤ ਜਗਾਉਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਹਨਾਂ ਦੀ ਇਸ ਤਸਵੀਰ 'ਤੇ ਸ਼ਿਵ ਸੈਨਾ ਦੇ ਰਾਸ਼ਟਰੀ ਯੁਵਾ ਨੇਤਾ ਇਸ਼ਾਂਤ ਸ਼ਰਮਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸੰਤੋਖ ਸਿੰਘ ਨੇ ਜੁੱਤੇ ਪਾ ਕੇ ਮਾਂ ਭਗਵਤੀ ਦੀ ਜੋਤ ਜਲਾ ਕੇ ਲੋਕਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।
santokh singh choudhary
ਇਸ ਨੂੰ ਲੈ ਕੇ ਹਿੰਦੂਆਂ ਵਿਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਇਹਨਾਂ ਹੀ ਨਹੀਂ ਸੰਸਦ ਮੈਂਬਰ ਨੇ ਖੁਦ ਵੀ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਦਰਅਸਲ, ਬੀਐਸਐਨਐਲ ਵੱਲੋਂ ਹਾਲ ਹੀ ਵਿਚ ਆਯੋਜਿਤ ਹਿੰਦੀ ਦਿਵਸ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਰਤੀ ਕਰਦੇ ਹੋਏ ਆਪਣੇ ਪੈਰਾਂ ਤੇ ਜੁੱਤੇ ਪਾਏ ਹੋਏ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ ਦੇ ਨਾਲ ਖੜ੍ਹੇ ਲੋਕਾਂ ਨੇ ਜੁੱਤੇ ਵੀ ਪਾਏ ਹੋਏ ਸਨ।
ਇਸ਼ਾਂਤ ਸ਼ਰਮਾ ਨੇ ਕਿਹਾ ਕਿ ਹਿੰਦੂ ਧਰਮ ਵਿਚ, ਦੀਵੇ ਬਾਲਣ ਅਤੇ ਦੇਵਤਿਆਂ ਦੇ ਸਾਹਮਣੇ ਆਰਤੀ ਕਰਦੇ ਸਮੇਂ ਮਾਣ ਦੇ ਅਨੁਸਾਰ ਪੈਰਾਂ ਵਿਚੋਂ ਜੁੱਤੇ ਲਾਉਣੇ ਜ਼ਰੂਰੀ ਹਨ ਪਰ ਸੰਸਦ ਮੈਂਬਰ ਨੇ ਅਜਿਹਾ ਨਹੀਂ ਕੀਤਾ। ਇਸ਼ਾਂਤ ਸ਼ਰਮਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੰਸਦ ਮੈਂਬਰ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।