ਕਾਂਗਰਸ, ਅਕਾਲੀ ਦਲ, ਭਾਜਪਾ ਨੇ ਉੱਚ ਪਧਰੀ ਜਾਂਚ ਮੰਗੀ
Published : Sep 16, 2022, 12:50 am IST
Updated : Sep 16, 2022, 12:50 am IST
SHARE ARTICLE
image
image

ਕਾਂਗਰਸ, ਅਕਾਲੀ ਦਲ, ਭਾਜਪਾ ਨੇ ਉੱਚ ਪਧਰੀ ਜਾਂਚ ਮੰਗੀ


ਮਜੀਠੀਆ ਨੇ ਹਾਈ ਕੋਰਟ ਦੇ ਜੱਜ ਕੋਲੋਂ ਇਨਕੁਆਰੀ ਕਰਵਾਉਣ ਲਈ ਕਿਹਾ


ਚੰਡੀਗੜ੍ਹ, 15 ਸਤੰਬਰ (ਜੀ.ਸੀ.ਭਾਰਦਵਾਜ): ਡੇਢ ਸਾਲ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਨੂੰ  ਸਾਹਮਣੇ ਰੱਖ ਕੇ ਜੋ ਭਾਜਪਾ ਤੇ 'ਆਪ' ਦਰਮਿਆਨ ਲਾਹਾ ਲੈਣ ਦੀ ਤਾਂਘ ਅਤੇ ਦੌੜ ਲੱਗੀ ਹੋਈ ਹੈ ਉਸ ਵਿਚ ਪੰਜਾਬ ਦੀਆਂ 13 ਸੀਟਾਂ ਅਤੇ ਅਗਲੇ ਸਾਲ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਮਯਾਬੀ ਦੀ ਆਸ ਨੇ ਅੱਜਕਲ ਪੰਜਾਬ ਵਿਚ ਸਿਆਸਤ ਨੂੰ  ਨਵਾਂ ਮੋੜ ਦਿਤਾ ਹੈ | ਇਸ ਸਰਹੱਦੀ ਸੂਬੇ ਵਿਚ ਕੁਲ 117 ਵਿਧਾਇਕਾਂ ਵਾਲੀ ਅਸੈਂਬਲੀ ਵਿਚ ਤਿੰਨ ਚੁਥਾਈ ਬਹੁਮਤ ਤੋਂ ਵੀ ਵੱਧ ਯਾਨੀ 92 ਵਿਧਾਇਕਾਂ ਵਾਲੀ 'ਆਪ' ਸਰਕਾਰ ਪਿਛਲੇ 6 ਮਹੀਨਿਆਂ ਤੋਂ ਉਲਟੇ ਸਿੱਧੇ ਵਿਵਾਦਾਂ ਵਿਚ ਫਸੀ ਹੋਈ ਰਹਿੰਦੀ ਹੈ |
ਪਹਿਲਾਂ ਇਸ ਦੇ ਮੰਤਰੀ ਕੁਰੱਪਸ਼ਨ ਵਿਚ ਫਸੇ, ਫਿਰ ਲੋਕ ਸਭਾ ਸੰਗਰੂਰ ਸੀਟ ਹਾਰੀ, ਮਗਰੋਂ ਰੇਤਾ ਬਜਰੀ ਯਾਨੀ ਮਾਈਨਿੰਗ ਦਾ ਮੁੱਦਾ ਭੜਕਿਆ, ਹੁਣ ਫ਼ੌਜਾ ਸਿੰਘ ਸਰਾਰੀ ਦੀ ਓ.ਐਸ.ਡੀ. ਦੀ ਵੀਡੀਉ ਵਾਇਰਲ ਹੋਈ ਤੇ ਬੀਤੇ ਕਲ ਮੁੱਖ ਮੰਤਰੀ ਦੇ ਜਰਮਨੀ ਜਾਣ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਬੀਜੇਪੀ 'ਤੇ ਦੋਸ਼ ਲਾਇਆ ਕਿ 'ਆਪ' ਦੀ ਸਰਕਾਰ ਡੇਗਣ ਲਈ ਵਿਧਾਇਕਾਂ ਨੂੰ  25-25 ਕਰੋੜ ਦੀ ਪੇਸ਼ਕਸ਼ ਕੀਤੀ ਹੈ | ਪੰਜਾਬ ਦੀਆਂ ਤਿੰਨੋਂ ਵਿਰੋਧੀ ਧਿਰਾਂ, 18 ਵਿਧਾਇਕਾਂ ਵਾਲੀ ਕਾਂਗਰਸ ਦੇ ਨੇਤਾਵਾਂ, ਬੀਜੇਪੀ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਸ ਘਟਨਾ ਨੂੰ  ਮਹਿਜ਼ ਇਕ ਸਿਆਸੀ ਡਰਾਮਾ ਦਸਿਆ ਹੈ
ਅਤੇ ਕਿਹਾ ਕਿ ਇਸ ਮੁੱਦੇ ਦੀ ਤਹਿ ਤੋਂ ਘੋਖ ਪੜਤਾਲ ਕਰਨ ਵਾਸਤੇ ਹਾਈ ਕੋਰਟ ਦੇ ਜੱਜ ਨੂੰ  ਲਾਇਆ ਜਾਵੇ |
ਅੱਜ ਇਥੇ ਅਪਣੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਇਕਾਂ ਦੀ ਖ਼ਰੀਦ ਦਾ ਮੁੱਦਾ ਸੰਵੇਦਨਸ਼ੀਲ ਹੈ, 'ਆਪ' ਦੇ ਮੰਤਰੀ ਲੋਕਤੰਤਰ ਅਤੇ ਪੰਜਾਬ ਦੇ ਵੋਟਰਾਂ ਨਾਲ ਖਿਲਵਾੜ ਕਰਦੇ ਹਨ, ਇਸ ਮਸਲੇ ਦੀ ਇਨਕੁਆਰੀ ਹਾਈ ਕੋਰਟ ਦੇ ਜੱਜ ਵਲੋਂ ਹੋਵੇ | ਸ. ਮਜੀਠੀਆ ਨੇ ਪੁਛਿਆ ਕਿ 'ਆਪ' ਦੇ ਮੰਤਰੀ, ਹਰਪਾਲ ਚੀਮਾ ਨੇ ਡੀ.ਜੀ.ਪੀ. ਕੋਲ ਦਰਜ ਸ਼ਿਕਾਇਤ ਤੇ ਐਫ਼.ਆਈ.ਆਰ. ਨੂੰ  ਅਜੇ ਤਕ ਜਨਤਕ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੂੰ  ਸੱਚਾਈ ਪਤਾ ਲੱਗਣੀ ਚਾਹੀਦੀ ਹੈ | ਮਜੀਠੀਆ ਨੇ ਹਰਪਾਲ ਚੀਮਾ ਦੀ ਪ੍ਰੈਸ ਕਾਨਫ਼ਰੰਸ ਦੇ ਕਲਿਪ ਵਿਧਾਇਕ ਸ਼ੀਤਲ ਅੰਗੁਰਾਲ (ਜਲੰਧਰ) ਦੀਆਂ ਅਮਿਤ ਸ਼ਾਹ, ਵਿਜੈ ਸਾਂਪਲਾ, ਨਿਤੀਨ ਗਡਕਰੀ, ਤਰੁਣ ਚੁੱਘ ਅਤੇ ਹੋਰ ਨੇਤਾਵਾਂ ਨਾਲ ਫ਼ੋਟੋਆਂ ਦੇ ਕਲਿਪ ਵੀ ਮੀਡੀਆ ਨੂੰ  ਦਿਖਾਏ ਤੇ ਕਿਹਾ ਕਿ ਇਤਿਹਾਸ ਵਿਚ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਹੋਇਆ ਹੈ ਕਿ 92 ਵਿਧਾਇਕਾਂ ਵਾਲੀ 'ਆਪ' ਸਰਕਾਰ ਅਪਣੀਆਂ ਨਾਕਾਮੀਆਂ ਨੂੰ  ਛੁਪਾਉਣ ਲਈ ਆਪ ਦੇ ਵਿਧਾਇਕਾਂ ਦੀ ਕਥਿਤ ਖ਼ਰੀਦ ਦਾ ਨਾਟਕ ਰਚਿਆ ਜਾ ਰਿਹਾ ਹੈ |
ਸ. ਮਜੀਠੀਆ ਦਾ ਕਹਿਣਾ ਸੀ ਕਿ ਹਰਪਾਲ ਚੀਮਾ ਨੇ ਪਹਿਲਾਂ 1375 ਕਰੋੜ ਫਿਰ 2200 ਕਰੋੜ ਰਕਮ ਦਾ ਰੌਲਾ ਪਾਇਆ ਅਤੇ ਹੁਣ ਅਗਲੇ ਹਫ਼ਤੇ ਅਪਣੇ ਵਿਧਾਇਕਾਂ ਨੂੰ  ਦਿੱਲੀ ਬੁਲਾ ਕੇ ਕੇਜਰੀਵਾਲ ਐਲਾਨ ਕਰਨਗੇ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਬੁਲਾ ਕੇ ਵਿਸ਼ਵਾਸ ਮੱਤ ਅਤੇ ਪ੍ਰਸਤਾਵ ਪਾਸ ਕਰਵਾਇਆ ਜਾਵੇਗਾ | ਸ਼ੋ੍ਰਮਣੀ ਅਕਾਲੀ ਦਲ ਭਲਕੇ ਚੰਡੀਗੜ੍ਹ ਯੂ.ਟੀ. ਪੁਲਿਸ ਦੇ ਮੁਖੀ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਮੰਗ ਕਰਨਗੇ ਕਿ ਇਸ ਮੁੱਦੇ 'ਤੇ ਪੜਤਾਲ ਕਰਵਾਈ ਜਾਵੇ | ਜ਼ਿਕਰਯੋਗ ਹੈ ਕਿ ਇਸ ਮੁੱਦੇ 'ਤੇ ਅੱਜ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਇਕ ਉਚ ਪਧਰੀ ਵਫ਼ਦ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਜ਼ੋਰਦਾਰ ਮੰਗ ਕੀਤੀ ਕਿ ਲੋਕਤੰਤਰ ਨੂੰ  ਬਚਾਉਣ ਲਈ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੀ ਜਾਵੇ ਅਤੇ ਉਚ ਪਧਰੀ ਜਾਂਚ ਕਰਵਾ ਕੇ 'ਆਪ' ਦੇ ਮੰਤਰੀਆਂ ਵਲੋਂ ਲਾਏ ਦੋਸ਼ਾਂ ਦੀ ਸਹੀ ਤਸਵੀਰ ਸਾਹਮਣੇ ਲਿਆਂਦੀ ਜਾਵੇ |
ਫ਼ੋਟੋ: ਸੰਤੋਖ ਸਿੰਘ ਵਲੋਂ

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement