ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Published : Sep 16, 2022, 3:51 pm IST
Updated : Sep 16, 2022, 5:05 pm IST
SHARE ARTICLE
photo
photo

ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ

 ਚੰਡੀਗੜ੍ਹ: ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਪੈਰਾਂ ਭਾਰ ਬੈਠਦੇ ਹਨ, ਉਨ੍ਹਾਂ ਨੂੰ ਬੇਵਕੂਫ਼ ਸਮਝਣ ਦੀ ਗ਼ਲਤੀ ਕਦੇ ਨਾ ਕਰੋ। ਸਗੋਂ ਇਸ ਤਰ੍ਹਾਂ ਬੈਠਣ ਦੇ ਕਈ ਲਾਭ ਹੁੰਦੇ ਹਨ। ਜੇ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਅੱਜ ਤੋਂ ਹੀ ਬਣਾ ਲਉ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਤਰ੍ਹਾਂ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੈਰਾਂ ਭਾਰ ਬੈਠਣ ਦੇ ਫ਼ਾਇਦੇ:

ਲੰਮੇ ਸਮੇਂ ਤਕ ਸਰੀਰ ਰਹੇ ਜਵਾਨ: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ ਜਿਸ ਦੀ ਵਜ੍ਹਾ ਕਰ ਕੇ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿਚ ਵੀ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ।

ਅੰਤੜੀਆਂ ਦੀ ਸਮੱਸਿਆ: ਸਾਡੀਆਂ ਅੰਤੜੀਆਂ ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਅੰਤੜੀਆਂ ’ਤੇ ਬਿਨਾਂ ਪ੍ਰੈਸ਼ਰ ਪਾਏ ਤਾਜ਼ਾ ਹੋ ਜਾਂਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਸਾਡੇ ਪੇਟ ਵਿਚ ਜੋ ਵੀ ਅਣਪਚਿਆ ਭੋਜਨ ਹੁੰਦਾ ਹੈ, ਉਹ ਹੇਠਾਂ ਅੰਤੜੀਆਂ ਵਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement