CM ਨੇ ਨਵਿਆਉਣਯੋਗ ਊਰਜਾ ਖੇਤਰ ਦੀ ਨਾਮਵਰ ਕੰਪਨੀ ‘ਵਰਬੀਓ ਗਰੁੱਪ’ ਨੂੰ ਸੂਬੇ ਨਾਲ ਭਵਿੱਖੀ ਸਹਿਯੋਗ ਦੇ ਮੌਕਿਆਂ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ
Published : Sep 16, 2022, 10:40 am IST
Updated : Sep 16, 2022, 10:40 am IST
SHARE ARTICLE
Cm Bhagwant Mann
Cm Bhagwant Mann

ਸੰਗਰੂਰ ਵਿਖੇ ਕੰਪਨੀ ਦਾ ਬਾਇਓ-ਸੀ.ਐਨ.ਜੀ. ਪ੍ਰਾਜੈਕਟ ਪਰਾਲੀ ਸਾੜਨ ਦੀ ਸਮੱਸਿਆ ਸੁਲਝਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ

ਪੰਜਾਬ ਸਰਕਾਰ ਕਿਸਾਨਾਂ ਤੇ ਵਾਤਾਵਰਣ ਸਮੇਤ ਸਾਰੀਆਂ ਧਿਰਾਂ ਦੇ ਫਾਇਦੇ ਵਾਲਾ ਹੱਲ ਲੱਭਣ ਲਈ ਵਚਨਬੱਧ

ਬਰਲਿਨ (ਜਰਮਨੀ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨ ਦੀ ਪ੍ਰਮੁੱਖ ਕੰਪਨੀ ‘ਵਰਬੀਓ ਗਰੁੱਪ’ ਨੂੰ ਸੂਬੇ ਨਾਲ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਆਖਿਆ। ਮੁੱਖ ਮੰਤਰੀ ਨੇ ਆਪਣੀ ਬਰਲਿਨ ਫੇਰੀ ਦੌਰਾਨ ਵਰਬੀਓ ਵੇਰੀਨਿਗਟ ਬਾਇਓ ਐਨਰਜੀ ਏਜੀ ਦੇ ਸੰਸਥਾਪਕ ਤੇ ਸੀ.ਈ.ਓ. ਕਲੌਸ ਸੌਟਰ ਨਾਲ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਵਰਬੀਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਹਾਲ ਹੀ ਵਿੱਚ ਭਾਰਤ ਵਿੱਚ ਸਭ ਤੋਂ ਵੱਡੇ ਬਾਇਓਫਿਊਲ (ਬਾਇਓਮੀਥੇਨ/ਬਾਇਓ-ਸੀਐਨਜੀ) ਉਤਪਾਦਨ ਯੂਨਿਟਾਂ ਵਿੱਚੋਂ ਇੱਕ 33 ਟੀ.ਪੀ.ਡੀ. (ਟਨ ਪ੍ਰਤੀ ਦਿਨ) ਦੀ ਸਮਰਥਾ ਵਾਲਾ ਬਾਇਓ-ਸੀ.ਐਨ.ਜੀ. ਪ੍ਰਾਜੈਕਟ ਸੰਗਰੂਰ ਵਿਖੇ ਚਾਲੂ ਕੀਤਾ ਹੈ।

ਉਨ੍ਹਾਂ ਕਿਹਾ ਕਿ 80,000 ਕਿਊਬਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਬਾਇਓ-ਸੀਐਨਜੀ ਪ੍ਰੋਜੈਕਟ ਬਾਇਓਗੈਸ ਪੈਦਾ ਕਰੇਗਾ ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਦੇ ਵਿਕਾਸ ਲਈ ਆਪਣੇ ਏਜੰਡੇ ਅਤੇ ਨੀਤੀਆਂ ਨੂੰ ਸਾਂਝਾ ਕਰਦੇ ਹੋਏ ਵਰਬੀਓ ਗਰੁੱਪ ਨੂੰ ਪੰਜਾਬ ਨਾਲ ਆਪਣੀ ਸਾਂਝ ਵਧਾਉਣ ਅਤੇ ਸੂਬੇ ਵਿੱਚ ਹੋਰ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਅਤੇ ਕਲੌਸ ਸੌਟਰ ਨੇ ਸੂਬੇ ਵਿੱਚ ਗਰੁੱਪ ਦੇ ਪ੍ਰੋਜੈਕਟ ਅਤੇ ਸੂਬੇ ਦੀ ਖੇਤੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਇਸ ਦੇ ਯੋਗਦਾਨ ਬਾਰੇ ਚਰਚਾ ਕੀਤੀ। ਭਗਵੰਤ ਮਾਨ ਨੇ ਸੀ.ਈ.ਓ. ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪ੍ਰੋਜੈਕਟ ਲਈ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਵਾਤਾਵਰਣ ਸਮੇਤ ਸਾਰੀਆਂ ਧਿਰਾਂ ਲਈ ਲਾਹੇਵੰਦ ਕਦਮ ਚੁੱਕਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਲੌਸ ਸੌਟਰ ਅਤੇ ਵਰਬੀਓ ਮੈਨੇਜਮੈਂਟ ਨੂੰ 23-24 ਫਰਵਰੀ, 2023 ਨੂੰ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ’ਚ ਪੰਜਾਬ ਵਿੱਚ ਕੰਮ ਕਰਨ ਬਾਰੇ ਆਪਣੇ ਤਜਰਬੇ ਸਾਂਝੇ ਕਰਨ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ਣ ਦਾ ਸੱਦਾ ਦਿੱਤਾ। ਇਸ ਦੌਰਾਨ ਵਰਬੀਓ ਗਰੁੱਪ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਦੁਆਰਾ ਆਪਣੇ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸੂਬੇ ਵਿੱਚ ਆਪਣੀਆਂ ਭਵਿੱਖੀ ਵਿਸਤਾਰ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ।

ਦੱਸਣਯੋਗ ਹੈ ਕਿ ਵਰਬੀਓ ਗਰੁੱਪ ਯੂਰਪ ਵਿੱਚ ਬਾਇਓ-ਊਰਜਾ ਦਾ ਪ੍ਰਮੁੱਖ ਨਿਰਮਾਤਾ ਹੈ ਅਤੇ ਹਰੇਕ ਸਾਲ ਵਰਬੀਓ ਦੇ ਪਲਾਂਟ ਲਗਭਗ 660,000 ਟਨ ਬਾਇਓ-ਡੀਜ਼ਲ, 260,000 ਟਨ ਬਾਇਓ-ਈਥਾਨੌਲ, ਅਤੇ 900 ਗੀਗਾਵਾਟ-ਘੰਟੇ ਬਾਇਓ-ਮੀਥੇਨ ਪੈਦਾ ਕਰਦੇ ਹਨ। ਇਹ ਖੇਤੀਬਾੜੀ ਦੀ ਵਰਤੋਂ ਲਈ ਜੈਵਿਕ ਖਾਦ ਅਤੇ ਪਸ਼ੂ ਫੀਡ ਦੇ ਨਾਲ-ਨਾਲ ਫਾਰਮਾਸਿਊਟੀਕਲ, ਕਾਸਮੈਟਿਕ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਲਈ ਉੱਚ ਕੀਮਤ ਵਾਲੇ ਕੱਚੇ ਮਾਲ ਦਾ ਨਿਰਮਾਣ ਵੀ ਕਰਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement