ਸਪੀਕਰ ਕੁਲਤਾਰ ਸਿੰਘ ਸੰੰਧਵਾਂ ਦਾ ਪੰਜਾਬ ਵਾਪਸ ਪਹੁੰਚਣ ’ਦੇ ਨਿੱਘਾ ਸਵਾਗਤ
Published : Sep 16, 2022, 2:10 pm IST
Updated : Sep 16, 2022, 2:10 pm IST
SHARE ARTICLE
photo
photo

ਕੈਨੇਡਾ ਦੌਰਾ ਪੂਰੀ ਤਰਾਂ ਰਿਹਾ ਸਫ਼ਲ

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 25 ਦਿਨਾਂ ਦੇ ਕੈਨੇਡਾ ਦੌਰੇ ਤੋਂ ਬਾਅਦ ਵਾਪਸ ਪੰਜਾਬ ਪਰਤ ਆਏ ਹਨ ਅਤੇ ਉਨਾਂ ਨੇ ਇਸ ਫੇਰੀ ਨੂੰ ਪੂਰੀ ਤਰਾਂ ਸਫ਼ਲ ਦੱਸਿਆ ਹੈ। ਅੱਜ ਏਥੇ ਪਹੁੰਚਣ ਤੋਂ ਬਾਅਦ ਸੰਧਵਾਂ ਨੇ ਦੱਸਿਆ ਕਿ ਉਨਾਂ ਨੇ ਕੈਨੇਡਾ ਦੌਰੇ ਦੌਰਾਨ ਵਿਭਿੰਨ ਉਘੀਆਂ ਸਖਸ਼ੀਅਤਾਂ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਵਿਟਾਂਦਰਾ ਕੀਤਾ ਜਿਨਾਂ ਨੇ ਪੰਜਾਬ ਨਾਲ ਹਰ ਸਹਿਯੋਗ ਕਰਨ ਦਾ ਵਾਅਦਾ ਕੀਤਾ।

 ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਪੀਕਰ ਰਾਜ ਚੌਹਾਨ ਨਾਲ ਸਿੱਖਿਆ, ਸਭਿਆਚਾਰ, ਵਿਗਿਆਨ, ਤਕਨੋਲੋਜੀ, ਖੇਤੀ ਅਤੇ ਡੇਅਰੀ ਆਦਿ ਬਾਰੇ ਵਿਚਾਰ ਵਿਟਾਂਦਰਾ ਕੀਤਾ ਸੀ ਅਤੇ ਦੋਵਾਂ ਆਗੂਆਂ ਨੇ ਵੱਖ ਵੰਢ ਖੇਤਰਾਂ ਵਿੱਚ ਵਧੇਰੇ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਸੀ। ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ  ਉੱਜਲ ਦੋਸਾਂਝ ਨਾਲ ਵੀ ਵਿਭਿੰਨ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਸੀ ਅਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਸਿਆਸੀ ਖੇਤਰ ਵਿੱਚਲੇ ਆਪਣੇ ਤਜਰਬੇ ਸਾਂਝੇ ਕੀਤੇ ਸਨ।

ਕੈਨੇਡਾ ਦੇ ਦੌਰੇ ਦੌਰਾਨ ਸੰਧਵਾਂ ਨੇ ਵੱਖ ਵੱਖ ਥਾਵਾਂ ’ਤੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਬਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਿਕ) ਦੇ ਆਪਣੇ ਹਮ-ਜਮਾਤੀਆਂ ਨਾਲ  ਕਾਲਜ ਦੇ ਦਿਨਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕੈਨੇਡਾ ਦੇ ਦੌਰੇ ਦੌਰਾਨ ਵੱਖ ਵੱਖ ਥਾਵਾਂ ’ਤੇ ਪੰਜਾਬੀਆਂ ਅਤੇ ਕੈਨੇਡਾ ਦੀਆਂ ਉਘੀਆਂ ਸਖਸ਼ੀਅਤਾਂ ਨੇ ਸੰਧਵਾਂ ਦਾ ਨਿੱਘਾ ਸਵਾਗਤ ਕੀਤਾ ਸੀ।

ਸੰਧਵਾਂ ਦਾ ਚੰਡੀਗੜ ਪੁੱਜਣ ’ਤੇ ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਮੌਂਗਾ, ਜਗਤਾਰ ਸਿੰਘ ਬਰਾੜ, ਸੁਖਪਾਲ ਕੌਰ ਢਿੱਲਵਾਂ ਅਤੇ ਵਿਧਾਨ ਸਭਾ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੀ ਸ਼ਾਮ ਦਿੱਲੀ ਏਅਰ ਪੋਰਟ ’ਤੇ ਸੁਰਿੰਦਰਪਾਲ ਅਤੇ ਰਾਮ ਲੋਕ ਖੱਟਣਾ ਵਲੋਂ  ਸੰਧਵਾਂ ਨੂੰ ਜੀ ਆਇਆ ਆਖਿਆ ਸੀ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement