
ਪੁਲਿਸ ਨੇ ਦਸਤਾਵੇਜ਼ ਕੀਤੇ ਬਰਾਮਦ
ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਨੇ ਸਨੈਚਿੰਗ ਮਾਮਲੇ ਵਿਚ ਸ਼ਾਮਲ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ। ਮੁਲਜ਼ਮਾਂ ਨੇ ਦੁਕਾਨਦਾਰ ਤੋਂ 600 ਰੁਪਏ ਖੋਹ ਲਏ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਖੋਹੇ ਗਏ ਦਸਤਾਵੇਜ਼ ਵੀ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਕੁਲਦੀਪ ਉਰਫ ਮੰਨਾ (24 ਸਾਲ) ਵਾਸੀ ਰਾਏਪੁਰ ਖੁਰਦ ਅਤੇ ਵਿਸ਼ਾਲ ਉਰਫ ਨੋਦੀ (20 ਸਾਲ) ਵਾਸੀ ਮਲੋਆ ਵਜੋਂ ਹੋਈ ਹੈ।
ਚੰਡੀਗੜ੍ਹ ਪੁਲਿਸ ਨੇ 15 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਇਸ ਸਬੰਧੀ ਪੀੜਤ ਰਾਮਪਾਲ ਸ਼ਰਮਾ ਵਾਸੀ ਸੈਕਟਰ 30 ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਕਰੀਬ ਸਾਢੇ ਚਾਰ ਵਜੇ ਇਕ ਨੌਜਵਾਨ ਨੇ ਉਸ ਦੀ ਦੁਕਾਨ ਤੋਂ ਤੰਬਾਕੂ ਦਾ ਪੈਕੇਟ ਖਰੀਦਿਆ। ਕੁਝ ਮਿੰਟਾਂ ਬਾਅਦ ਦੋ ਵਿਅਕਤੀ ਉਥੇ ਆਏ ਅਤੇ ਉਸ ਦੇ ਮੂੰਹ 'ਤੇ ਮੁੱਕਾ ਮਾਰਿਆ।
ਇਸ ਤੋਂ ਬਾਅਦ ਉਸ ਦੀ ਜੇਬ 'ਚੋਂ ਲਿਫਾਫਾ ਖੋਹ ਲਿਆ। ਉਸ ਵਿਚ 600 ਰੁਪਏ ਅਤੇ ਕੁਝ ਦਸਤਾਵੇਜ਼ ਸਨ। ਨੇੜੇ ਹੀ ਕੋਈ ਤੀਜਾ ਵਿਅਕਤੀ ਮੋਟਰਸਾਈਕਲ ਲੈ ਕੇ ਦੋਵਾਂ ਦੀ ਉਡੀਕ ਕਰ ਰਿਹਾ ਸੀ। ਚੰਡੀਗੜ੍ਹ ਪੁਲਿਸ ਨੇ 13 ਸਤੰਬਰ ਨੂੰ ਰੇਲਵੇ ਸਟੇਸ਼ਨ ਨੇੜੇ ਪਿੰਡ ਦੜੀਆ ਦੇ ਇੱਕ ਹੋਟਲ ਵਿਚੋਂ ਵਿਪਨ ਕੁਮਾਰ ਦਾ ਮੋਬਾਈਲ ਖੋਹਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਾਸੀ ਖੁੱਡਾ ਜੱਸੂ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਪੰਜ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਉਸ ਦੇ ਸਾਥੀ ਨਿਤਿਨ ਉਰਫ਼ ਤੀਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।