ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ, ਕਾਰਾਂ, ਟਰੱਕ, ਜੇਸੀਬੀ ਮਸ਼ੀਨ ਵੀ ਬਰਾਮਦ    
Published : Sep 16, 2023, 2:53 pm IST
Updated : Sep 16, 2023, 2:53 pm IST
SHARE ARTICLE
File Photo
File Photo

1 ਟਰੱਕ, 06 ਟਰੈਕਟਰ, 02 ਟਿੱਪਰ ਜ਼ਬਤ ਕਰਨ ਦੇ ਨੋਟਿਸ ਘਰ ਬਾਹਰ ਚਿਪਕਾਏ

 

ਜਲੰਧਰ - ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਨਰਿੰਦਰ ਸਿੰਘ ਔਜਲਾ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਜਸਵਿੰਦਰ ਸਿੰਘ, ਪੀ.ਪੀ.ਐਸ, ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋਂ ਪਿੰਡ ਰੇੜਵਾਂ ਦੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਵੱਲੋ ਪਿੰਡ ਵਿਚ ਬਣਾਈ ਗਈ 40.3 ਕਰੋੜ ਦੀ ਜਾਇਦਾਦ ਭਾਰਤ ਸਰਕਾਰ ਦੇ ਕਾਨੂੰਨ ਅਨੁਸਾਰ 68-(1) ਐਨ.ਡੀ.ਪੀ.ਐਸ ਐਕਟ 1985 ਦੀ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਟਰੀ ਨਵੀਂ ਦਿੱਲੀ (ਭਾਰਤ ਸਰਕਾਰ) ਦੇ ਹੁਕਮ ਰਾਹੀਂ ਜ਼ਬਤ ਕੀਤੀ ਗਈ ਹੈ। 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 1. ਕੁਲਵੰਤ ਸਿੰਘ ਉਰਫ ਕੰਤੀ ਪੁੱਤਰ ਸਤਨਾਮ ਸਿੰਘ, 2. ਵਰਿੰਦਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ, 3. ਸੁਖਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ, 4. ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ, 5. ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਸਤਨਾਮ ਸਿੰਘ, 6. ਸਵਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀਆਨ ਰੇੜਵਾ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰਕੇ ਕਾਫ਼ੀ ਜਾਇਦਾਦ ਬਣਾਈ ਗਈ ਸੀ

 ਜੋ ਇਹਨਾਂ ਵਿਅਕਤੀਆ ਦੇ ਖਿਲਾਫ਼ ਭਾਰਤ ਸਰਕਾਰ ਦੇ ਬਣਾਏ ਕਾਨੂੰਨ ਅਨੁਸਾਰ 68-(1) ਐਨ.ਡੀ.ਪੀ.ਐਸ ਐਕਟ 1985 ਦੀ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਟਰੀ ਨਵੀਂ ਦਿੱਲੀ (ਭਾਰਤ ਸਰਕਾਰ) ਦੇ ਹੁਕਮ ਨਾਲ ਕਰੀਬ 40.3 ਕਰੋੜ ਦੀ ਜਾਇਦਾਦ ਸਰਕਾਰ ਦੇ ਨਾਮ 'ਤੇ ਅਟੈਚ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਇਹਨਾਂ ਵਿਅਕਤੀਆ ਵੱਲੋਂ ਨਸ਼ੇ ਦੀ ਸਮੱਗਲਿੰਗ ਕਰਕੇ ਪਿੰਡ ਰੇੜਵਾਂ ਵਿੱਚ ਬਣਾਈ ਜਾਇਦਾਦ ਇੱਕ ਫਾਰਮ ਹਾਊਸ ਕੀਮਤ ਕਰੀਬ 50 ਲੱਖ

ਇੱਕ ਰਿਹਾਇਸ਼ੀ ਘਰ ਦੀ ਕੀਮਤ ਕਰੀਬ 2 ਕਰੋੜ, ਜ਼ਮੀਨ 255 ਕਨਾਲ, 1 ਮਰਲਾ ਕੀਮਤ ਕਰੀਬ 4 ਕਰੋੜ 78 ਲੱਖ, 05 ਕਾਰਾਂ, 05 ਮੋਟਰਸਾਈਕਲ, 01 ਟਰੱਕ, 01 ਕੰਬਾਇਨ, 01 JCB ਮਸ਼ੀਨ, 01 ਟਰੱਕ, 06 ਟਰੈਕਟਰ, 02 ਟਿੱਪਰ ਜ਼ਬਤ ਕਰਨ ਦੇ ਨੋਟਿਸ ਅਤੇ ਭਾਰਤ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਮਾਲ ਮਹਿਕਮਾ ਦੇ ਕਰਮਚਾਰੀਆ ਨੂੰ ਨਾਲ ਲੈ ਕੇ ਪਿੰਡ ਰੇੜਵਾਂ ਵਿਚ ਲਗਾਈਆਂ ਗਈਆਂ ਹਨ।  


 

Tags: #punjab

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement