
ਹੁਣ ਸ਼ਾਮ 5.30 ਤੋਂ ਸ਼ਾਮ 6.15 ਵਜੇ ਤਕ ਹੋਵੇਗੀ ਰੀਟਰੀਟ ਸੈਰਮਨੀ
ਅੰਮ੍ਰਿਤਸਰ: ਅਟਾਰੀ ਵਾਹਘਾ ਸਰਹੱਦ ’ਤੇ ਹਰ ਸ਼ਾਮ ਹੋਣ ਵਾਲੀ ਬੀਟਿੰਗ ਦਿ ਰੀਟਰੀਟ ਸੈਰੇਮਨੀ ਦਾ ਸਮਾਂ ਬੀ.ਐਸ.ਐਫ. ਵਲੋਂ ਬਦਲ ਦਿਤਾ ਗਿਆ ਹੈ। ਬੀ.ਐਸ.ਐਫ. ਦੇ ਬੁਲਾਰੇ ਅਨੁਸਾਰ ਪਹਿਲਾਂ ਰੀਟਰੀਟ ਸੈਰਮਨੀ ਸ਼ਾਮ 6 ਵਜੇ ਸ਼ੁਰੂ ਹੁੰਦੀ ਸੀ, ਪਰ ਹੁਣ ਇਹ ਸ਼ਾਮ 5.30 ਵਜੇ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਬਾਰਾਮੂਲਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਅਤਿਵਾਦੀ ਢੇਰ
ਦੱਸ ਦੇਈਏ ਕਿ ਗਰਮੀਆਂ ਵਿਚ ਦਿਨ ਲੰਬੇ ਹੁੰਦੇ ਹਨ, ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਵਿਚ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ, ਇਸ ਲਈ ਪਰੇਡ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ। ਅਟਾਰੀ ਸਰਹੱਦ 'ਤੇ ਹੋਣ ਵਾਲੇ ਇਸ ਇਕੱਠ ਨੂੰ ਰੀਟਰੀਟ ਸੈਰੇਮਨੀ ਕਿਹਾ ਜਾਂਦਾ ਹੈ। ਇਸ ਦੀ ਦਿਲਚਸਪਤਾ ਅਤੇ ਰੋਮਾਂਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।