
ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਜੰਡਿਆਲਾ ਗੁਰੂ: ਜੰਡਿਆਲਾ ਗੁਰੂ ਨੇੜੇ ਜੀ ਟੀ ਰੋਡ ਟਾਂਗਰਾ ’ਤੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਣਾਕਾਲਾ ਦੇ ਵਸਨੀਕ ਰਣਜੀਤ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਨਾਲ ਦਵਾਈ ਲੈਣ ਬਾਬਾ ਬਕਾਲਾ ਵਿਖੇ ਜਾ ਰਹੇ ਸਨ। ਅੱਡਾ ਟਾਂਗਰਾ ਵਿਖੇ ਪਿੱਛੋਂ ਆ ਰਹੇ ਕੈਂਟਰ ਨਾਲ ਟੱਕਰ ਹੋਣ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਏ ਐਸ ਆਈ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਟਰ ਵੱਲੋ ਮੋਟਰਸਾਈਕਲ ਬਜ਼ੁਰਗ ਜੋੜੇ ਨੂੰ ਟੱਕਰ ਮਾਰੀ ਗਈ, ਇਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਜਾਂਚ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਦੋਵਾਂ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ।