
'ਮਾਛੀਵਾੜਾ ਦੇ ਨੌਜਵਾਨ ਰਮਨਦੀਪ ਸਿੰਘ ਗਿੱਲ, ਜਿਸ ਦੀ ਉਮਰ 40 ਸਾਲ ਸੀ'
ਮਾਛੀਵਾੜਾ ਸਾਹਿਬ: ਕੈਨੇਡਾ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਕੁਝ ਸਮੇਂ ਪਹਿਲਾਂ ਗਏ ਮਾਛੀਵਾੜਾ ਦੇ ਨੌਜਵਾਨ ਰਮਨਦੀਪ ਸਿੰਘ ਗਿੱਲ, ਜਿਸ ਦੀ ਉਮਰ 40 ਸਾਲ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ, ਜਿਥੇ ਉਸਦਾ ਆਪਣਾ ਕੰਮਕਾਰ ਸੀ। ਬੀਤੀ 12 ਸਤੰਬਰ ਨੂੰ ਉਸ ਨੂੰ ਛਾਤੀ ਵਿਚ ਅਚਾਨਕ ਦਰਦ ਹੋਇਆ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੇ ਦਿਲ ਦਾ ਆਪ੍ਰੇਸ਼ਨ ਕਰ ਦਿੱਤਾ ਪਰ ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ ਵਿਚ ਸਮੱਸਿਆ ਆਈ ਅਤੇ ਦੁਬਾਰਾ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਰਮਨਦੀਪ ਸਿੰਘ ਗਿੱਲ ਆਪਣੇ ਪਿਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ।