
ਵਿਦਿਆਰਥੀਆਂ ਨੂੰ ਧਰਮ ਨਿਰੱਪਖ ਨੈਤਿਕਤਾ ਦਾ ਪੜ੍ਹਾਇਆ ਪਾਠ
ਐਸ.ਏ.ਐਸ. ਨਗਰ (ਅਮਰਜੀਤ ਰਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਉਪਦੇਸ਼ ਅਤੇ ਫ਼ਲਸਫ਼ਾ ਅੱਜ ਵੀ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ, ਮਨੁੱਖੀ ਕਦਰਾਂ ਕੀਮਤਾਂ ਤੇ ਧਰਮ ਨਿਰਪੱਖਤਾ ਲਈ ਸਾਰਥਕ ਹਨ ਅਤੇ ਦੁਨੀਆਂ ਦੇ ਲੋਕਾਂ, ਰਾਜਸੀ ਆਗੂਆਂ ਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸਬਕ ਲੈ ਕੇ ਚੱਲਣਾ ਚਾਹੀਦਾ ਹੈ।
Dalai Lama at Chandigarh University
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਿੱਬਤੀਆਂ ਦੇ ਅਧਿਆਤਮਿਕ ਤੇ ਰਾਜਸੀ ਆਗੂ ਦਲਾਈ ਲਾਮਾ ਨੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਸਬੰਧੀ ਜਾਣੂ ਕਰਵਾਉਂਦੇ ਹੋਏ ਵਿਦਿਆਰਥੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
Dalai Lama at Chandigarh University
ਇਸ ਮੌਕੇ ਉਨ੍ਹਾਂ ਧਰਮ ਨਿਰਪੱਖ ਨੈਤਿਕਤਾ' ਵਿਸੇ 'ਤੇ ਵਿਦਿਆਰਥੀਆਂ ਨਾਲ ਵਿਚਾਰ ਗੋਸ਼ਟੀ ਕੀਤੀ। ਇਸ ਮੌਕੇ ਚੰਡੀਗੜ੍ਹ ਯੂਨੀਵਰਸਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਆਰ.ਐਸ ਬਾਵਾ, ਪ੍ਰੋ ਵਾਈਸ ਚਾਂਸਲਰ ਬੀ.ਐਸ ਸੋਹੀ ਅਤੇ ਵਾਈਸ ਪ੍ਰੈਜ਼ੀਡੈਂਟ ਡੀ.ਪੀ. ਸਿੰਘ ਦੀ ਮੌਜੂਦਗੀ ਵਿਚ 'ਵਰਸਟੀ ਦੇ ਤਿੱਬਤੀ ਵਿਦਿਆਰਥੀਆਂ ਵਲੋਂ ਸ੍ਰੀ ਦਲਾਈ ਲਾਮ ਦਾ ਤਿੱਬਤਨ ਰਿਵਾਇਤੀ ਢੰਗ ਨਾਲ ਭਰਵਾਂ ਸਵਾਗਤ ਕੀਤਾ ਗਿਆ। ਦਲਾਈ ਲਾਮਾ ਨੂੰ ਵਿਸ਼ਵ ਅਧਿਆਤਮਕ ਆਗੂ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ