ਜਲੰਧਰ 'ਚ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਮਾਰ ਕੇ ਸਵਾ ਛੇ ਲੱਖ ਲੁੱਟ ਕੇ ਹੋਏ ਫ਼ਰਾਰ
Published : Oct 16, 2020, 6:25 am IST
Updated : Oct 16, 2020, 6:25 am IST
SHARE ARTICLE
image
image

ਜਲੰਧਰ 'ਚ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਮਾਰ ਕੇ ਸਵਾ ਛੇ ਲੱਖ ਲੁੱਟ ਕੇ ਹੋਏ ਫ਼ਰਾਰ

ਆਦਮਪੁਰ, 15 ਅਕਤੂਬਰ (ਲਖਵਿੰਦਰ ਲੱਕੀ/ਪ੍ਰਸ਼ੋਤਮ)  ਜ਼ਿਲ੍ਹੇ ਦੇ ਪਿੰਡ ਕਾਲਰਾ ਵਿਚਲੀ ਯੂਕੋ ਬੈਂਕ ਦੀ ਬ੍ਰਾਂਚ ਵਿਚੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਗੰਨਮੈਨ ਨੂੰ ਗੋਲੀ ਮਾਰ ਕੇ ਮਾਰ ਦਿਤਾ ਤੇ 6 ਲੱਖ 20 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਲਈ। ਗੰਨਮੈਨ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਡਰੋਲੀ ਕਲਾਂ ਵਜੋਂ ਹੋਈ ਹੈ। ਪਿੰਡ ਕਾਲਰਾ ਮ੍ਰਿਤਕ ਗੰਨਮੈਨ ਦੇ ਪਿੰਡ ਦੇ ਨੇੜੇ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿਤੀ ਹੈ।
ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦਸਿਆ ਕਿ ਕਰੀਬ ਬਾਅਦ ਦੁਪਹਿਰ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ। ਸ਼ੱਕ ਹੋਣ 'ਤੇ ਜਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ। ਲੁਟੇਰਿਆਂ ਨੇ ਗੰਨਮੈਨ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਨਕਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ, ਡੀਐਸਪੀ ਹਰਿੰਦਰ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਆ ਪੁੱਜੇ। ਲੁਟੇਰੇ ਪੈਸਿਆਂ ਦਾ ਟimageimageਰੰਕ ਅਤੇ ਮ੍ਰਿਤਕ ਗੰਨਮੈਨ ਦੀ ਗੰਨ ਵੀ ਨਾਲ ਹੀ ਲੈ ਗਏ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement