ਵਿਜੇ ਸਾਂਪਲਾ ਨੂੰ ਪੁਲਿਸ ਵਲੋਂ ਗੱਡੀ 'ਚ ਲੈ ਜਾਣ ਉਪਰੰਤ ਖ਼ਤਮ ਹੋਈ ਕਿਸਾਨਾਂ ਨਾਲ ਖਿਚੋਤਾਣ
Published : Oct 16, 2020, 6:39 am IST
Updated : Oct 16, 2020, 6:39 am IST
SHARE ARTICLE
image
image

ਵਿਜੇ ਸਾਂਪਲਾ ਨੂੰ ਪੁਲਿਸ ਵਲੋਂ ਗੱਡੀ 'ਚ ਲੈ ਜਾਣ ਉਪਰੰਤ ਖ਼ਤਮ ਹੋਈ ਕਿਸਾਨਾਂ ਨਾਲ ਖਿਚੋਤਾਣ

ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਤੇ ਭਾਜਪਾ ਆਗੂਆਂ ਨੇ ਪਿੰਡ ਮਹਾਂਬਧਰ ਸੜਕ ਤੇ ਬੈਠ ਕੇ ਕਾਂਗਰਸ ਵਿਰੋਧੀ ਨਾਹਰੇਬਾਜ਼ੀ ਕੀਤੀ। ਭਾਜਪਾ ਆਗੂ ਉਸ ਸਮੇਂ ਸੜਕ 'ਤੇ ਬੈਠ ਗਏ, ਜਦਂੋ ਉਹ ਚੱਕ ਜਾਨੀਸਰ ਦਲਿਤ ਪਰਵਾਰ ਨੂੰ ਮਿਲਣ ਜਾ ਰਹੇ ਸਨ। ਜਦੋਂ ਉਨ੍ਹਾਂ ਨੂੰ ਕਿਸਾਨਾਂ ਨੇ ਰੋਕਿਆ ਤਾਂ ਉਹ ਆਗੂਆਂ ਸਮੇਤ ਸੜਕ 'ਤੇ ਹੀ ਬੈਠ ਗਏ ਤੇ ਕਾਂਗਰਸ ਦੇ ਦਲਿਤ ਵਿਰੋਧੀ ਹੋਣ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ। ਕਿਸਾਨਾਂ ਅਤੇ ਭਾਜਪਾ ਆਗੂਆਂ ਦੀ ਇਕ ਦੂਜੇ ਵਿਰੋਧੀ ਨਾਹਰੇਬਾਜ਼ੀ ਅਤੇ ਵੱਧ ਰਹੀ ਖਿੱਚੋਤਾਣ ਨੂੰ ਦੇਖਦਿਆਂ ਸੀਨੀਅਰ ਪੁਲਿਸ ਅਧਿਕਾਰੀ ਵਿਜੇ ਸਾਂਪਲਾ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ (ਗੋਰਾ ਪਠੇਲਾ), ਕੁਲਦੀਪ ਸਿੰਘ ਭੰਗੇਵਾਲਾ ਆਦਿ ਨੂੰ ਪੁਲਿਸ ਗੱਡੀ ਵਿਚ ਬਿਠਾ ਕੇ ਲੈ ਗਏ, ਜਿਸ ਉਪਰੰਤ ਕਿਸਾਨਾਂ ਅਤੇ ਭਾਜਪਾ ਆਗੂਆਂ ਵਿਚ ਨਾਹਰੇਬਾਜ਼ੀ ਅਤੇ ਖਿੱਚੋਤਾਣ ਖ਼ਤਮ ਹੋਈ।
ਕੈਪਸ਼ਨ - ਸੜਕ 'ਤੇ ਬੈਠੇ ਵਿਜੇ ਸਾਂਪਲਾ ਤੇ ਭਾਜਪਾ ਦੇ ਸਥਾਨਕ ਆਗੂ।
ਫੋਟੋ ਫਾਇਲ : ਐਮਕੇਐਸ 15 - 02

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement