
ਇਸ ਮੁਕਾਬਲੇ ਦੌਰਾਨ ਕੰਪਨੀ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਲੁਧਿਆਣਾ- ਪੰਜਾਬ 'ਚ ਲੁੱਟਮਾਰ ਤੇ ਚੋਰੀ ਦੇ ਮਾਮਲੇ ਤਾਲਾਬੰਦੀ ਤੋਂ ਬਾਅਦ ਰੋਜਾਨਾ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਥਾਨਕ ਦੁੱਗਰੀ ਰੋਡ 'ਤੇ ਮੁਥੂਟ ਫਾਈਨਾਂਸ ਕੰਪਨੀ ਦੀ ਲੁੱਟ ਦਾ ਹੈ। ਦੱਸ ਦੇਈਏ ਕਿ ਮੁਥੂਟ ਫਾਈਨਾਂਸ ਕੰਪਨੀ ਨੂੰ ਲੁੱਟਣ ਆਏ ਤਿੰਨ ਹਥਿਆਰਬੰਦ ਲੁਟੇਰੇਆਂ ਨੂੰ ਪੁਲਿਸ ਨੇ ਘੇਰਿਆ। ਇਸ ਮੁਕਾਬਲੇ ਦੌਰਾਨ ਕੰਪਨੀ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਹਨ।
loot
ਘਟਨਾ ਦੀ ਸੂਚਨਾ ਮਿਲਦਿਆਂ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਦੀ ਕਾਰਵਾਈ ਦੌਰਾਨ ਪੁਲਿਸ ਨੇ ਹੁਣ ਤਿੰਨ ਲੁਟੇਰੇਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।