ਲੁਧਿਆਣਾ ਜੇਲ੍ਹ 'ਚ ਚੰਗੀ ਪਹਿਲ: 3 ਗਰਾਊਂਡ ਤਿਆਰ, ਅਪਰਾਧੀਆਂ ਲਈ ਦਿੱਤੀ ਜਾਵੇਗੀ ਕਬੱਡੀ ਅਤੇ ਵਾਲੀਬਾਲ ਦੀ ਟ੍ਰੇਨਿੰਗ 
Published : Oct 16, 2022, 4:43 pm IST
Updated : Oct 16, 2022, 5:21 pm IST
SHARE ARTICLE
Ludhiana Jail
Ludhiana Jail

ਕਬੱਡੀ ਦੇ ਜਿਹੜੇ ਖਿਡਾਰੀ ਕਿਸੇ ਨਾ ਕਿਸੇ ਕੇਸ ਵਿਚ ਜੇਲ੍ਹ ਵਿਚ ਹਨ, ਉਹ ਬਾਕੀ ਕੈਦੀਆਂ ਨੂੰ ਕਬੱਡੀ ਦੀ ਸਿਖਲਾਈ ਦੇ ਰਹੇ ਹਨ।

 

ਲੁਧਿਆਣਾ - ਕੇਂਦਰੀ ਜੇਲ੍ਹ ਲੁਧਿਆਣਾ ਤੋਂ ਅਕਸਰ ਲੜਾਈ ਝਗੜਾ, ਮੋਬਾਈਲ ਮਿਲਣ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਰਗੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਹੁਣ ਲੁਧਿਆਣਾ ਜੇਲ੍ਹ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ ਹੈ। ਜੇਲ੍ਹ ਵਿਚ ਅਪਰਾਧੀ ਨਹੀਂ ਖਿਡਾਰੀ ਤਿਆਰ ਹੋ ਰਹੇ ਹਨ।  ਇਨ੍ਹਾਂ ਖਿਡਾਰੀਆਂ ਨੂੰ ਬਿਹਤਰੀਨ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਕਬੱਡੀ ਦੇ ਜਿਹੜੇ ਖਿਡਾਰੀ ਕਿਸੇ ਨਾ ਕਿਸੇ ਕੇਸ ਵਿਚ ਜੇਲ੍ਹ ਵਿਚ ਹਨ, ਉਹ ਬਾਕੀ ਕੈਦੀਆਂ ਨੂੰ ਕਬੱਡੀ ਦੀ ਸਿਖਲਾਈ ਦੇ ਰਹੇ ਹਨ।

ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਕੈਦੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਖੇਡਾਂ ਵਿਚ ਭਾਗ ਲੈਣ ਕਾਰਨ ਹੁਣ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੈਦੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਵਾਲੀਬਾਲ, ਬੈਡਮਿੰਟਨ, ਕਬੱਡੀ ਅਤੇ ਕੈਰਮ ਬੋਰਡ ਮੁਕਾਬਲਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤਾਂ ਜੇਲ੍ਹ ਦੇ ਮੈਦਾਨਾਂ ਵਿਚ ਵੀ ਕਬੱਡੀ-ਕਬੱਡੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ ਅਤੇ ਕੈਦੀ ਇਸ ਦਾ ਪੂਰਾ ਫਾਇਦਾ ਉਠਾ ਰਹੇ ਹਨ।

ਅਜਿਹੀਆਂ ਖੇਡਾਂ ਨਾ ਸਿਰਫ਼ ਕੈਦੀਆਂ ਨੂੰ ਤੰਦਰੁਸਤ ਰੱਖਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਊਰਜਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਗਤੀਵਿਧੀਆਂ ਵਿਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਲੁਧਿਆਣਾ ਕੇਂਦਰੀ ਜੇਲ੍ਹ ਵਿਚ ਕੈਦੀਆਂ ਲਈ ਰੋਜ਼ਾਨਾ ਸ਼ਾਮ ਨੂੰ ਵਾਲੀਬਾਲ ਅਤੇ ਕਬੱਡੀ ਮੈਚ ਸ਼ੁਰੂ ਕੀਤੇ ਗਏ ਹਨ। ਲੁਧਿਆਣਾ ਕੇਂਦਰੀ ਜੇਲ੍ਹ ਦੀ ਨਵੀਂ ਬੈਰਕ, ਕੇਯੂ ਵਾਰਡ ਅਤੇ ਸੈਂਟਰਲ ਹੱਟਾ ਸਮੇਤ ਤਿੰਨ ਵਾਰਡਾਂ ਵਿਚ ਤਿੰਨ ਵੱਖ-ਵੱਖ ਕਬੱਡੀ ਗਰਾਊਂਡ ਤਿਆਰ ਕੀਤੇ ਗਏ ਹਨ, ਜਦਕਿ ਸਾਰੀਆਂ ਬੈਰਕਾਂ ਵਿਚ ਵਾਲੀਬਾਲ ਦੇ ਨੈੱਟ ਲਗਾਏ ਗਏ ਹਨ। ਇਸ ਦੇ ਨਾਲ ਹੀ ਸਾਰੇ ਕੈਦੀਆਂ ਲਈ ਮੌਰਨਿੰਗ ਫਿਜ਼ੀਕਲ ਟਰੇਨਿੰਗ (ਪੀ.ਟੀ.) ਵੀ ਸ਼ੁਰੂ ਕੀਤੀ ਗਈ ਹੈ।

ਹਰ ਰੋਜ਼ ਸਵੇਰੇ ਠੀਕ 9 ਵਜੇ ਸਾਰੇ ਕੈਦੀ ਆਪਣੀ ਬੈਰਕ ਤੋਂ ਬਾਹਰ ਆ ਕੇ 20 ਮਿੰਟ ਪੀ.ਟੀ. ਕਰਦੇ ਹਨ, ਉਥੇ ਤਾਇਨਾਤ ਸਟਾਫ਼ ਸਾਰੇ ਕੈਦੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਂਦਾ ਹੈ। ਇਸ ਤੋਂ ਇਲਾਵਾ ਸ਼ਾਮ 4 ਤੋਂ 5 ਵਜੇ ਤੱਕ ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸਾਡੇ ਕੋਲ ਲੁਧਿਆਣਾ ਜੇਲ੍ਹ ਵਿਚ ਕਰੀਬ 4300 ਕੈਦੀ ਹਨ। ਉਹ ਸਮੇਂ-ਸਮੇਂ 'ਤੇ ਲੜਦੇ ਹਨ ਅਤੇ ਇਸ ਲਈ ਉਹਨਾਂ ਦੀ ਊਰਜਾ ਨੂੰ ਸਹੀ ਰਸਤੇ 'ਤੇ ਚਲਾਉਣਾ ਮਹੱਤਵਪੂਰਨ ਹੈ। ਅਸੀਂ ਕੈਦੀਆਂ ਲਈ ਰੋਜ਼ਾਨਾ ਸ਼ਾਮ ਦੀਆਂ ਖੇਡਾਂ ਸ਼ੁਰੂ ਕਰ ਦਿੱਤੀਆਂ ਹਨ।

ਸੁਪਰਡੈਂਟ ਦਾ ਕਹਿਣਾ ਹੈ ਕਿ ਉਹਨਾਂ ਨੇ ਬੀਕੇਯੂ ਵਾਰਡ, ਨਵੀਂ ਬੈਰਕ ਅਤੇ ਸੈਂਟਰਲ ਹੱਟਾ ਵਿਚ ਘੱਟੋ-ਘੱਟ ਤਿੰਨ ਕਬੱਡੀ ਗਰਾਊਂਡ ਤਿਆਰ ਕਰਵਾ ਲਏ ਹਨ। ਇਸ ਤੋਂ ਇਲਾਵਾ ਸਾਰੀਆਂ ਬੈਰਕਾਂ ਵਿਚ ਵਾਲੀਬਾਲ ਦੇ ਨੈੱਟ ਵੀ ਲਗਾਏ ਗਏ ਹਨ। ਹਰ ਸ਼ਾਮ ਇਨ੍ਹਾਂ ਬੈਰਕਾਂ ਦੇ ਕੈਦੀ ਘੱਟੋ-ਘੱਟ ਇਕ ਘੰਟਾ ਖੇਡਦੇ ਹਨ। ਸੁਪਰਡੈਂਟ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਅਸੀਂ ਵੱਖ-ਵੱਖ ਬੈਰਕਾਂ ਵਿਚਕਾਰ ਮੈਚ ਕਰਵਾਉਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਉਨ੍ਹਾਂ ਅੰਦਰ ਖਿਡਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਨਾਲ ਹੀ, ਸਾਡੇ ਸੁਰੱਖਿਆ ਕਰਮਚਾਰੀ ਇਹ ਯਕੀਨੀ ਬਣਾਉਣ ਲਈ ਮੌਜੂਦ ਹਨ ਕਿ ਸਭ ਕੁੱਝ ਸੁਚਾਰੂ ਢੰਗ ਨਾਲ ਚੱਲਦਾ ਹੈ। ਇਸ ਤਰ੍ਹਾਂ ਜੇਕਰ ਕੈਦੀ ਖੇਡਾਂ ਵੱਲ ਰੁਚੀ ਦੇਣ ਤਾਂ ਕਿਤੇ ਨਾ ਕਿਤੇ ਉਨ੍ਹਾਂ ਦਾ ਮਨ ਅਪਰਾਧ ਦੀ ਦੁਨੀਆ ਤੋਂ ਬਾਹਰ ਆ ਕੇ ਚੰਗੇ ਸਮਾਜ ਦੀ ਸਿਰਜਣਾ ਕਰੇਗਾ।
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement