4 ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ: ਫ਼ਿਰੋਜ਼ਪੁਰ ਕੇਂਦਰੀ ਜੇਲ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ ਵਿਚ ਬੰਦ 4 ਗੈਂਗਸਟਰ, ਕੈਦੀਆਂ ਕੋਲੋਂ 2 ਮੋਬਾਈਲ ਫੋਨ ਅਤੇ 2 ਸਿਮ ਕਾਰਡ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ 5 ਮੋਬਾਈਲ ਫੋਨ ਲਵਾਰਿਸ ਹਾਲਤ ਵਿਚ ਮਿਲੇ ਹਨ। ਇਸ ਤੋਂ ਇਲਾਵਾ ਜੇਲ ਵਿਚ ਸੁੱਟਿਆ ਜ਼ਰਦਾ, ਬੀੜੀ ਦੇ ਬੰਡਲ ਅਤੇ ਸਿਗਰਟ ਦੇ ਡੱਬੇ ਆਦਿ ਵੀ ਬਰਾਮਦ ਕੀਤੇ ਗਏ ਹਨ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਫ਼ਿਰੋਜ਼ਪੁਰ ਸਿਟੀ ਪੁਲਿਸ ਨੇ 4 ਨਾਮੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਇਕੋ ਸਮੇਂ ਬਲੇ ਤਿੰਨ ਸਿਵੇ, ਮੁਹਾਲੀ 'ਚ ਭਰਾ ਨੇ ਆਪਣੇ ਭਰਾ, ਭਰਜਾਈ ਤੇ ਭਤੀਜੇ ਦਾ ਕੀਤਾ ਸੀ ਕਤਲ
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਜਸਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਚੱਕੀ ਦੇ ਕੈਦੀ ਸਤਨਾਮ ਸਿੰਘ ਕੋਲੋਂ 1 ਮੋਬਾਈਲ, ਗੈਂਗਸਟਰ ਕਸ਼ਿਸ਼ ਤੋਂ 2 ਸਿਮ ਕਾਰਡ, ਗੈਂਗਸਟਰ ਅਮਿਤ ਕੁਮਾਰ ਕੋਲੋਂ 1 ਸਿਮ ਕਾਰਡ ਬਰਾਮਦ ਕੀਤਾ ਗਿਆ। ਜੇਲ ਵਿਚ ਬੰਦ ਸਤਨਾਮ ਸਿੰਘ ਕੋਲੋਂ ਤਿੰਨ ਮੋਬਾਈਲ ਫ਼ੋਨ, 1 ਚਾਰਜਰ ਮਿਲਿਆ ਹੈ।
ਇਹ ਵੀ ਪੜ੍ਹੋ: ਮਹਿਲਾ ਨੇ ਟਾਈਫਾਈਡ ਦੀ ਦਵਾਈ ਦੇ ਭੁਲੇਖੇ 'ਚ ਖਾਧੀ ਕੀਟਨਾਸ਼ਕ ਦਵਾਈ, ਮੌਤ
ਇਸੇ ਤਰ੍ਹਾਂ ਜੇਲ ਅੰਦਰ ਸੁੱਟੇ ਗਏ ਪੈਕਟਾਂ ਵਿਚੋਂ 143 ਪੈਕਟ ਜ਼ਰਦਾ, 14 ਬੰਡਲ ਬੀੜੀਆਂ, 7 ਲਾਈਟਰ, 5 ਸਿਗਰਟ ਦੀਆਂ ਡੱਬੀਆਂ, 9 ਪੈਕਟ ਚੈਨੀ ਖੈਨੀ, 2 ਟੱਚ ਸਕਰੀਨ ਮੋਬਾਈਲ, 1 ਡਾਟਾ ਕੇਬਲ, 1 ਅਡਾਪਟਰ ਬਰਾਮਦ ਕੀਤਾ ਗਿਆ ਹੈ। ਉਪਰੋਕਤ ਸਮਾਨ ਦੀ ਬਰਾਮਦਗੀ ਜੇਲ ਪ੍ਰਸ਼ਾਸਨ 'ਤੇ ਵੱਡਾ ਸਵਾਲ ਖੜ੍ਹੇ ਕਰ ਰਹੀ ਹੈ ਕਿ ਪ੍ਰਸ਼ਾਸਨ ਵਲੋਂ ਜੇਲ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਜ਼ਮੀਨੀ ਪੱਧਰ 'ਤੇ ਕਿਤੇ ਵੀ ਨਜ਼ਰ ਨਹੀਂ ਆ ਰਹੇ।
ਫ਼ਿਰੋਜ਼ਪੁਰ ਕੇਂਦਰੀ ਜੇਲ ਅੰਦਰ ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਜੇਲ ਪ੍ਰਸ਼ਾਸਨ ਨੂੰ ਪਾਬੰਦੀਸ਼ੁਦਾ ਵਸਤੂਆਂ ਨਹੀਂ ਮਿਲਦੀਆਂ। ਜਦੋਂਕਿ ਇਨ੍ਹਾਂ ਪਾਬੰਦੀਸ਼ੁਦਾ ਵਸਤਾਂ ਦੀ ਦੁਰਵਰਤੋਂ ਕਰਕੇ ਜੇਲ ਵਿਚ ਬੈਠੇ ਮੁਲਜ਼ਮ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਆਪਣਾ ਨੈੱਟਵਰਕ ਚਲਾ ਰਹੇ ਹਨ।