Punjab News: ਪਿੰਡ ਅਵਾਨ ਦੀ ਪੰਚਾਇਤੀ ਚੋਣ ਨੇ ਲਿਖੀ ਇਕ ਨਵੀਂ ਕਹਾਣੀ, ਦਲਜੀਤ ਸਿੰਘ ਨੇ 224 'ਚੋਂ 223 ਵੋਟਾਂ ਕੀਤੀਆਂ ਹਾਸਲ
Published : Oct 16, 2024, 3:43 pm IST
Updated : Oct 16, 2024, 3:43 pm IST
SHARE ARTICLE
Panchayat election of village Awan wrote a new story, Daljit Singh secured 223 out of 224 votes.
Panchayat election of village Awan wrote a new story, Daljit Singh secured 223 out of 224 votes.

Punjab News: ਵਿਰੋਧੀ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ

 

Punjab News: ਜ਼ੀਰਾ ਵਿਧਾਨ ਸਭਾ ਹਲਕਾ ਦੇ ਅਵਾਨ ਪਿੰਡ ਵਿਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਨੇ ਇਤਿਹਾਸਕ ਪੰਨੇ ਲਿਖੇ ਹਨ, ਜਿਥੇ ਦਲਜੀਤ ਸਿੰਘ ਅਵਾਨ ਨੇ ਪਿੰਡ ਦੀ ਸਰਪੰਚੀ ਲਈ 224 ਵਿਚੋਂ 223 ਵੋਟਾਂ ਪ੍ਰਾਪਤ ਕਰ ਕੇ ਇਕ ਬੇਮਿਸਾਲ ਜਿੱਤ ਦਰਜ ਕੀਤੀ। ਪਿੰਡ 'ਚ 347 ਕੁੱਲ ਵੋਟਾਂ ਸੀ, ਜਿਨ੍ਹਾਂ ਵਿਚੋਂ 224 ਵੋਟਾਂ ਪੋਲ ਹੋਈਆਂ। ਦਲਜੀਤ ਸਿੰਘ ਅਵਾਨ ਨੇ 223 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ ਸਿਰਫ ਇਕ ਵੋਟ ਹੀ ਮਿਲੀ ।

ਇਹ ਚੋਣ ਪਿੰਡ ਵਿੱਚ ਪਾਰਦਰਸ਼ੀ ਤਰੀਕੇ ਨਾਲ ਹੋਈ, ਜਿਸ ਦੌਰਾਨ ਪਿੰਡ ਦੇ ਲੋਕਾਂ ਨੇ ਦਲਜੀਤ ਸਿੰਘ ਦੀ ਇਮਾਨਦਾਰੀ ਅਤੇ ਸਿੱਧੇ ਸਵਭਾਵ ਦਾ ਮੁਕੰਮਲ ਸਾਥ ਦਿੱਤਾ। ਅਵਾਨ ਪਿੰਡ 'ਚ ਦਲਜੀਤ ਸਿੰਘ ਦਾ ਲੋਕਾਂ 'ਚ ਇਕ ਅਨਮੋਲ ਸਥਾਨ ਹੈ ਅਤੇ ਉਨ੍ਹਾਂ ਨੇ ਪਿੰਡ 'ਚ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਹਨ, ਜੋ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਲਈ ਪਿਆਰ ਵਧਾਉਂਦੇ ਹਨ। ਇਹ

ਦਲਜੀਤ ਅਵਾਨ ਜਿੱਤ ਤੋਂ ਬਾਅਦ ਲੋਕਾਂ ਦਾ ਗੱਲ ਕਹਿਣੀ ਬਣਦੀ ਹੈ ਕਿ ਉਨ੍ਹਾਂ ਦੀ ਜਿੱਤ ਸਿਰਫ ਸਿਆਸੀ ਜਿੱਤ ਨਹੀਂ ਸੀ, ਸਗੋਂ ਇਹ ਲੋਕਾਂ ਦੇ ਭਰੋਸੇ ਦੀ ਵੀ ਜਿੱਤ ਸੀ, ਜੋ ਉਨ੍ਹਾਂ ਦੇ ਉਮੀਦਵਾਰ ਤੇ ਕਾਇਮ ਹੈ।ਦੱਸਣਯੋਗ ਹੈ ਕਿ ਦਲਜੀਤ ਸਿੰਘ ਨੇ ਪਹਿਲਾਂ ਹੀ ਪਿੰਡ 'ਚ ਅਨੇਕਾਂ ਸਮਾਜਿਕ ਢੰਗ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਚਲੀ, ਜਿਸ ਨਾਲ ਪੂਰੇ ਹਲਕੇ 'ਚ ਇਸ ਚੋਣ ਨੂੰ ਨਮੂਨਾਵਰ ਚੋਣਾਂ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।

ਇਹ ਚੋਣ ਨਰਦੇਸ਼ਿਤ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਪੁੱਤਰ ਸ਼ੰਕਰ ਕਟਾਰੀਆ ਦੀ ਅਗਵਾਈ ਹੇਠ ਹੋਈ। ਉਨ੍ਹਾਂ ਨੇ ਪਿੰਡ 'ਚ ਵੋਟਾਂ ਪਾਉਣ ਦੀ ਪੂਰੀ ਪ੍ਰਕਿਰਿਆ ਦੀ ਮੋਨਿਟਰਿੰਗ ਕੀਤੀ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ। ਇਸ ਜਿੱਤ ਨਾਲ ਦਲਜੀਤ ਸਿੰਘ ਅਵਾਨ ਨੇ ਪਿੰਡ ਅਵਾਨ ਦੀਆਂ ਪਿਛਲੀ ਸਾਰੀਆਂ ਗ੍ਰਾਮ ਪੰਚਾਇਤ ਚੋਣਾਂ 'ਚ ਇਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਦਲਜੀਤ ਸਿੰਘ ਦੀ ਜਿੱਤ ਨਾਲ ਪਿੰਡ ਦੇ ਨੌਜਵਾਨਾਂ 'ਚ ਨਵੇਂ ਜੋਸ਼ ਦਾ ਮਾਹੌਲ ਬਣ ਗਿਆ ਹੈ,

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement