Ludhiana 'ਚ ਸੋਫਤ ਪਰਿਵਾਰ ਦੇ ਪੰਜ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ
Published : Oct 16, 2025, 8:50 am IST
Updated : Oct 16, 2025, 10:06 am IST
SHARE ARTICLE
Case registered against five doctors of Sofat family in Ludhiana
Case registered against five doctors of Sofat family in Ludhiana

ਆਮਦਨ ਕਰ ਵਿਭਾਗ ਦੀ ਰੇਡ 'ਚ ਰੁਕਾਵਟ ਪਾਉਣ ਦਾ ਲੱਗਿਆ ਆਰੋਪ

Sofat family news : ਲੁਧਿਆਣਾ ਦੇ ਸੋਫਤ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ ਆਰੋਪੀ ਡਾਕਟਰ ਹਨ। ਇਨ੍ਹਾਂ ’ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਰੇਡ ’ਚ ਰੁਕਾਵਟ ਪਾਉਣ ਦਾ ਆਰੋਪ ਲੱਗਿਆ ਹੈ। ਆਰੋਪੀਆਂ ’ਚ ਸੰਗਤ ਰੋਡ, ਕਾਲਜ ਰੋਡ ਦੇ ਡਾਕਟਰ ਜਗਦੀਸ਼ ਰਾਏ ਸੋਫਤ, ਡਾ. ਰਮਾ ਸੋਫਤ, ਡਾ. ਅਮਿਤ ਸੋਫਤ, ਡਾ. ਰੁਚਿਕਾ ਸੋਫਤ, ਡਾ. ਹੀਰਾ ਸਿੰਘ ਰੋਡ, ਸਿਵਲ ਲਾਈਨ ਦੇ ਡਾ. ਸੁਮਿਤ ਸੋਫਤ ਸ਼ਾਮਲ ਹਨ।

ਐਫ.ਆਰ.ਆਰ. ਆਮਦਨ (ਜਾਂਚ) ਦੇ ਉਪ ਨਿਰਦੇਸ਼ਕ ਅਨੁਰਾਗ ਢੀਂਡਸਾ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੂੰ 18 ਦਸੰਬਰ, 2024 ਨੂੰ ਪ੍ਰਿੰਸੀਪਲ ਡਾਇਰੈਕਟਰ ਆਫ਼ ਇਨਕਮ ਟੈਕਸ ਦੇ ਹੁਕਮਾਂ ਤਹਿਤ ਕੀਤੀ ਗਈ ਤਲਾਸ਼ੀ ਦੌਰਾਨ ਧਮਕੀਆਂ ਅਤੇ ਸਹਿਯੋਗ ਨਾ ਕਰਨ ਦੀ ਸੂਚਨਾ ਦਿੱਤੀ ਸੀ।
ਸ਼ਿਕਾਇਤ ਅਨੁਸਾਰ ਆਰੋਪੀਆਂ ਨੇ ਵਾਰ-ਵਾਰ ਅਧਿਕਾਰੀਆਂ ਨੂੰ ਝੂਠੇ ਕਾਨੂੰਨੀ ਮਾਮਲਿਆਂ ਜਿਸ ’ਚ ਯੌਨ ਉਤਪੀੜਨ ਦੀ ਵੀ ਧਮਕੀ ਦਿੱਤੀ। ਕਥਿਤ ਤੌਰ ’ਤੇ ਕਰਮਚਾਰੀਆਂ ਨੂੰ ਮਹੱਤਵਪੂਰਨ ਰਿਕਾਰਡ ਦੇ ਖੁਲਾਸੇ ਨੂੰ ਰੋਕਣ ਦੇ ਲਈ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਫਤਾਂ ’ਤੇ ਬੰਦ ਕਮਰਿਆਂ ਅਤੇ ਇਲੈਕਟ੍ਰਾਨਿਕ ਰਿਕਾਰਡ, ਈ.ਆਰ.ਪੀ. ਸਾਫਟਵੇਅਰ ਤੱਕ ਪਹੁੰਚ ਕਰਨ ਤੋਂ ਇਨਕਾਰ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਜਾਣ ਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਐਫ.ਆਈ.ਆਰ. ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਆਰੋਪੀਆਂ ਨੇ ਕਰਮਚਾਰੀਆਂ ਦੇ ਬਿਆਨਾਂ ਵਿਚ ਦਾਖਲ ਦਿੱਤਾ।

ਜਦੋਂ ਡਾ. ਰੁਚਿਕਾ ਸੋਫਤ ਤੋਂ  ਉਨ੍ਹਾਂ ਦੇ ਕੈਬਿਨ ਨਾਲ ਜੁੜੇ ਇਕ ਕਮਰੇ ਦੀਆਂ ਚਾਬੀਆਂ ਮੰਗੀਆਂ ਗਈਆਂ, ਜਿੱਥੇ ਬੇਹਿਸਾਬ ਮਹਿੰਗੇ ਆਈ.ਵੀ.ਐਫ. ਟੀਕੇ ਰੱਖੇ ਗਏ ਸਨ,ਤਾਂ ਉਹ ਕਥਿਤ ਤੌਰ ’ਤੇ ਗੁੱਸੇ ’ਚ ਆ ਗਈ ਅਤੇ ਅਧਿਕਾਰੀਆਂ ’ਤੇ ਗਾਲੀ-ਗਲੋਚ ਕਰਨ ਦਾ ਆਰੋਪ ਵੀ ਹੈ। ਇਸ ਮੌਕੇ ਇਕ ਮਹਿਲਾ ਕਾਂਸਟੇਬਲ ਅਤੇ ਇਕ ਨਰਸ ਸਮੇਤ ਕਈ ਗਵਾਹ ਮੌਜੂਦ ਸਨ।

ਐਫ.ਆਈ. ਆਰ. ਅਨੁਸਾਰ ਡਾ. ਅਮਿਤ ਅਤੇ ਡਾ. ਰੁਚਿਕਾ ਸੋਫਤ ਨੇ ਤਲਾਸ਼ੀ ਦੌਰਾਨ ਹਮਲਾਵਰ ਰਵੱਈਆ ਦਿਖਾਇਆ, ਜਦੋਂਕਿ ਡਾ. ਸੁਮਿਤ ਸੋਫਤ ਨੇ ਕਥਿਤ ਤੌਰ ’ਤੇ ਜਾਇਜ਼ ਵਾਰੰਟ ਹੋਣ ਦੇ ਬਾਵਜੂਦ ਚੈਕਿਗ ਕਾਰਵਾਈ ਨੂੰ ਰੋਕਣ ਲਈ ਅਦਾਲਤ ਵਿਚ ਕੇਸ ਦਾਇਰ ਕਰਨ ਦੀ ਧਮਕੀ ਦਿੱਤੀ। ਐਫ.ਆਈ.ਆਰ. ਵਿਚ ਧਾਰਾ 218 (ਜਾਇਦਾਦ ਦੇ ਕਾਨੂੰਨ ਕਬਜ਼ੇ ਵਿਚ ਸਰਕਾਰੀ ਸੇਵਕ ਦਾ ਵਿਰੋਧ ਕਰਨਾ), 221 (ਸਰਕਾਰੀ ਸੇਵਕ ਨੂੰ ਉਸ ਦੇ ਸਰਕਾਰੀ ਕੰਮਾਂ ਵਿਚ ਸਵੈ-ਇੱਛਾ ਨਾਲ ਰੁਕਾਵਟ ਪਾਉਣ), 222 (ਕਾਨੂੰਨੀ ਤੌਰ ’ਤੇ ਅਜਿਹਾ ਕਰਨ ਲਈ ਪਾਬੰਦ ਹੋਣ ’ਤੇ ਸਰਕਾਰੀ ਸੇਵਕ ਕੀ ਸਹਾਇਤਾ ਕਰਨ ਵਿਚ ਅਸਫਲਤਾ), 224 (ਸਰਕਾਰੀ ਸੇਵਕ ਨੂੰ ਕਾਰਵਾਈ ਕਰਨ ਲਈ ਪ੍ਰੇਰਿਤ ਕਰਨ ਜਾਂ ਉਸ ਦੀ ਸਰਕਾਰੀ ਡਿਊਟੀ ਨਿਭਾਉਣ ਵਿਚ ਦੇਰੀ ਕਰਨ ਲਈ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ) ਅਤੇ ਭਾਰਤੀ ਦੰਡਾਵਲੀ ਦੀ ਧਾਰਾਾ 3 (5) ਦੇ ਨਾਲ ਪੜ੍ਹ ਜਾਣ ਵਾਲੇ 351(ਅਪਰਾਧਿਕ ਧਮਕੀ) ਦੇ ਤਹਿਤ ਅਪਰਾਧਾਂ ਦਾ ਜ਼ਿਕਰ ਹੈ।

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ 18 ਦਸੰਬਰ 2024 ਨੂੰ ਸੋਫਤ ਪਰਿਵਾਰ ਨਾਲ ਜੁੜੇ ਪੰਜ ਸਥਾਨਾਂ ’ਤੇ ਵਿਆਪਕ ਛਾਪੇਮਾਰੀ ਕੀਤੀ, ਜਿਨ੍ਹਾਂ ਵਿਚ ਉਨ੍ਹਾਂ ਦੇ ਨਿਵਾਸ ਸਥਾਨ, ਹਸਪਤਾਲ ਅਤੇ ਦਫ਼ਤਰ ਸ਼ਾਮਲ ਹਨ। ਇਹ ਛਾਪਾ ਪਰਿਵਾਰ ਦੇ ਰੀਅਲ ਅਸਟੇਟ ਕਾਰੋਬਾਰ ਨਾਲ ਸਬੰਧਤ ਕਥਿਤ ਟੈਕਸ ਚੋਰੀ ਨਾਲ ਸਬੰਧਤ ਦੱਸਿਆ ਗਿਆ ਸੀ। ਡਿਵੀਜਨ ਨੰਬਰ 8 ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਐਫ.ਆਈ.ਆਰ. ਦਰਜ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement