
ਸੰਸਥਾ ਤੋਂ NDA ਲਈ ਚੁਣੀ ਗਈ ਦੂਜੀ ਕੁੜੀ ਸਹਿਜਲਦੀਪ
Hoshiarpur Girl Secures Place in NDA by Scoring Highest Marks in SSB Latest News in Punjabi ਚੰਡੀਗੜ੍ਹ : ਜਦੋਂ 18 ਸਾਲਾ ਸਹਿਜਲਦੀਪ ਕੌਰ ਨੇ ਹੁਸ਼ਿਆਰਪੁਰ ਦੇ ਅਪਣੇ ਪਿੰਡ ਵਿਚ ਅਪਣੇ ਮਾਪਿਆਂ ਨੂੰ ਵੀਡੀਉ ਕਾਲ ਕਰ ਕੇ ਦਸਿਆ ਕਿ ਉਹ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.), ਖੜਕਵਾਸਲਾ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਮੈਰਿਟ ਸੂਚੀ ਵਿਚ ਸੱਭ ਤੋਂ ਉੱਪਰ ਰਹੀ ਹੈ, ਤਾਂ ਉਸ ਨੂੰ ਅਪਣੇ ਮਾਪਿਆਂ ਨੂੰ ਇਹ ਗੱਲ ਸਮਝਾਉਣ ਵਿਚ ਮੁਸ਼ਕਲ ਆਈ। ਮਾਂ ਨੇ ਕਿਹਾ, "ਤੂੰ ਪਾਸ ਤਾ ਹੋ ਗਈ ਹੈ ਨਾ (ਮੈਨੂੰ ਉਮੀਦ ਹੈ ਕਿ ਤੂੰ ਪਾਸ ਹੋ ਗਈ ਹੈਂ)" ਉਸ ਦੀ ਮਾਂ ਜੋ ਸਮਝ ਨਹੀਂ ਪਾ ਰਹੀ ਸੀ ਕਿ ਮੈਰਿਟ ਸੂਚੀ ਕੀ ਹੁੰਦੀ ਹੈ।
ਮੋਹਾਲੀ ਵਿਚ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਵਿਚ ਕੋਚਿੰਗ ਪ੍ਰਾਪਤ ਇਸ ਨੌਜਵਾਨ ਕੁੜੀ ਨੇ ਅਪਣੇ ਐਸ.ਐਸ.ਬੀ. ਇੰਟਰਵਿਊ ਵਿਚ 570 ਅੰਕ ਪ੍ਰਾਪਤ ਕੀਤੇ ਹਨ ਜੋ ਕਿ 155ਵੇਂ ਐਨ.ਡੀ.ਏ. ਕੋਰਸ ਲਈ ਯੋਗਤਾ ਪ੍ਰਾਪਤ ਕਰਨ ਵਾਲੇ ਸਾਰੇ ਮੁੰਡਿਆਂ ਅਤੇ ਕੁੜੀਆਂ ਵਿਚੋਂ ਸੱਭ ਤੋਂ ਵੱਧ ਹਨ। ਉਹ ਦਸੰਬਰ ਦੇ ਅੰਤ ਵਿਚ ਸਿਖਲਾਈ ਲਈ ਐਨ.ਡੀ.ਏ. ਨੂੰ ਰਿਪੋਰਟ ਕਰੇਗੀ।
ਸਹਿਜਲਦੀਪ ਜਿਸ ਨੇ ਕਦੇ ਸਮੁੰਦਰ ਨਹੀਂ ਦੇਖਿਆ ਅਤੇ ਸਿਰਫ਼ ਇੰਟਰਨੈੱਟ 'ਤੇ ਜਲ ਸੈਨਾ ਦੇ ਜਹਾਜ਼ ਦੇਖੇ ਹਨ, ਹੁਣ ਨੇਵੀ ਵਿੱਚ ਸ਼ਾਮਲ ਹੋਣ ਲਈ ਇਕ ਕੈਡਿਟ ਵਜੋਂ ਐਨ.ਡੀ.ਏ. ਵਿਚ ਸ਼ਾਮਲ ਹੋ ਰਹੀ ਹੈ। ਹੁਸ਼ਿਆਰਪੁਰ ਦੇ ਚੋਟਾਲਾ ਪਿੰਡ ਦੀ ਵਸਨੀਕ, ਨੇ ਆਪਣੇ ਘਰ ਤੋਂ 15 ਕਿਲੋਮੀਟਰ ਦੂਰ ਨੈਨੋਵਾਲ ਵੈਦ ਪਿੰਡ ਦੇ ਇਕ ਪ੍ਰਾਈਵੇਟ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ, ਅਤੇ ਪਿੰਡ ਗਜ ਭੂੰਗਾ ਦੇ ਪ੍ਰਧਾਨ ਮੰਤਰੀ ਸ੍ਰੀ ਕੇਂਦਰੀ ਵੈਦਿਆਲਿਆ ਤੋਂ 12ਵੀਂ ਜਮਾਤ ਦੋਵਾਂ ਪ੍ਰੀਖਿਆਵਾਂ ਵਿਚ 97.8 ਫ਼ੀ ਸਦੀ ਅੰਕਾਂ ਨਾਲ ਪੂਰੀ ਕੀਤੀ।
ਉਹ ਕਹਿੰਦੀ ਹੈ "ਜਲ ਸੈਨਾ ਮੇਰੀ ਪਹਿਲੀ ਪਸੰਦ ਹੈ ਕਿਉਂਕਿ ਮੈਨੂੰ ਜਹਾਜ਼ਾਂ ਦਾ ਬਹੁਤ ਸ਼ੌਕ ਹੈ। ਜਲ ਸੈਨਾ ਮੈਨੂੰ ਦੁਨੀਆਂ ਭਰ ਵਿਚ ਜਾਣ ਅਤੇ ਦੂਜੇ ਦੇਸ਼ਾਂ ਨੂੰ ਦੇਖਣ ਦਾ ਮੌਕਾ ਵੀ ਦਿੰਦੀ ਹੈ ਕਿਉਂਕਿ ਜਲ ਸੈਨਾ ਦੇ ਜਹਾਜ਼ ਦੋਸਤਾਨਾ ਦੇਸ਼ਾਂ ਦੇ ਦੌਰੇ 'ਤੇ ਜਾਂਦੇ ਹਨ," ਪੰਜਾਬ ਤੋਂ ਉਹ ਸੱਭ ਤੋਂ ਦੂਰ ਐਸ.ਐਸ.ਬੀ. ਵਿਚ ਸ਼ਾਮਲ ਹੋਣ ਲਈ ਭੋਪਾਲ ਅਤੇ ਇਕ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਮਹਾਰਾਸ਼ਟਰ ਦੇ ਨਾਂਦੇੜ ਗਈ ਹੈ।
ਦੱਸ ਦਈਏ ਕਿ ਸਹਿਜਲਦੀਪ ਦੇ ਪਰਵਾਰ ਵਿਚ ਕੋਈ ਵੀ ਅਜਿਹਾ ਨਹੀਂ ਹੈ ਜੋ ਰੱਖਿਆ ਬਲਾਂ ਵਿਚ ਹੋਵੇ। ਦਰਅਸਲ ਉਸ ਦੇ ਪਿੰਡ ਵਿਚ ਕੋਈ ਕਮਿਸ਼ਨਡ ਅਫ਼ਸਰ ਨਹੀਂ ਹੈ, ਜਿਸ ਵਿਚ ਲਗਭਗ 100 ਪਰਵਾਰ ਹਨ। ਉਸ ਦੇ ਪਿਤਾ ਜਗਦੇਵ ਸਿੰਘ ਇਕ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋਲ 3.5 ਏਕੜ ਜ਼ਮੀਨ ਹੈ ਅਤੇ ਉਸ ਦੀ ਮਾਂ ਪਰਵਿੰਦਰ ਕੌਰ ਇਕ ਘਰੇਲੂ ਔਰਤ ਹਨ।
ਸਹਿਜਲਦੀਪ ਕਹਿੰਦੀ ਹੈ "ਮੈਨੂੰ ਇੰਟਰਨੈੱਟ ਤੋਂ ਐਨ.ਡੀ.ਏ. ਦੇ ਦਾਖ਼ਲੇ ਬਾਰੇ ਪਤਾ ਲੱਗਾ। ਮੈਨੂੰ ਕੁੱਝ ਸਾਲ ਪਹਿਲਾਂ ਪਤਾ ਲੱਗਾ ਕਿ ਐਨ.ਡੀ.ਏ. ਕੁੜੀਆਂ ਲਈ ਦਾਖ਼ਲਾ ਖੋਲ੍ਹ ਰਿਹਾ ਹੈ ਅਤੇ ਮੈਂ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਮੈਂ ਤਿਆਰੀ ਸ਼ੁਰੂ ਕਰ ਦਿਤੀ ਅਤੇ ਇਹ ਮੇਰੀ ਦੂਜੀ ਕੋਸ਼ਿਸ਼ ਸੀ,"
2023 ਵਿਚ ਜਦੋਂ ਤੋਂ ਇਸ ਸੰਸਥਾ ਨੇ ਕੁੜੀਆਂ ਨੂੰ ਐਨ.ਡੀ.ਏ. ਲਈ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਉਹ ਇਸ ਸੰਸਥਾ ਤੋਂ ਐਨ.ਡੀ.ਏ. ਲਈ ਚੁਣੀ ਗਈ ਦੂਜੀ ਕੁੜੀ ਹੈ।
ਸੰਸਥਾ ਦੇ ਸੇਵਾਮੁਕਤ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ ਕਹਿੰਦੇ ਹਨ "ਐਨ.ਡੀ.ਏ. ਲਈ ਕੁੜੀਆਂ ਲਈ ਮੁਕਾਬਲਾ ਬਹੁਤ ਔਖਾ ਹੈ। ਮੁੰਡਿਆਂ ਲਈ 376 ਅਸਾਮੀਆਂ ਦੇ ਮੁਕਾਬਲੇ, ਐਨ.ਡੀ.ਏ. ਵਿਚ ਕੁੜੀਆਂ ਲਈ ਸਿਰਫ਼ 25 ਅਸਾਮੀਆਂ ਹਨ। ਇਸ ਸਾਲ ਤੋਂ ਅਸੀਂ ਪ੍ਰਤੀ ਬੈਚ 20 ਕੁੜੀਆਂ ਪ੍ਰਾਪਤ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਟੀਚਾ 15 ਕੁੜੀਆਂ ਨੂੰ ਲਿਖਤੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨਾ ਹੈ ਤਾਂ ਜੋ ਸਾਡੇ ਕੋਲ ਘੱਟੋ-ਘੱਟ 4-5 ਕੁੜੀਆਂ ਐਸ.ਐਸ.ਬੀ. ਪਾਸ ਕਰ ਕੇ ਐਨ.ਡੀ.ਏ. ਵਿਚ ਸ਼ਾਮਲ ਹੋਣ।" ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਵਿਚ ਸਿਖਲਾਈ ਲੈ ਰਹੀਆਂ ਲਗਭਗ 65 ਤੋਂ 70 ਫ਼ੀ ਸਦੀ ਕੁੜੀਆਂ ਪੇਂਡੂ ਅਤੇ ਅਰਧ ਸ਼ਹਿਰੀ ਪਿਛੋਕੜ ਤੋਂ ਹਨ।
ਸਹਿਜਲਦੀਪ ਕਹਿੰਦੀ ਹੈ "ਇੰਸਟੀਚਿਊਟ ਵਿਚ, ਸਾਨੂੰ ਗਣਿਤ, ਵਿਗਿਆਨ, ਜਨਰਲ ਸਾਇੰਸ ਜੀ.ਐਸ ਕਲਾਸਾਂ ਵਿਚ ਵਿਆਪਕ ਕੋਚਿੰਗ ਮਿਲਦੀ ਹੈ ਅਤੇ ਇਹ ਸਾਰੀਆਂ ਐਨ.ਡੀ.ਏ., ਸੀ.ਡੀ.ਐਸ., ਏ.ਐਫ਼.ਸੀ.ਏ.ਟੀ. ਅਧਾਰਤ ਹਨ। ਇਸ ਵਾਰ ਸੰਸਥਾ ਦੀਆਂ ਛੇ ਕੁੜੀਆਂ ਨੇ ਐਨ.ਡੀ.ਏ. ਲਿਖਤੀ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ।"
(For more news apart from Hoshiarpur Girl Secures Place in NDA by Scoring Highest Marks in SSB Latest News in Punjabi stay tuned to Rozana Spokesman.)