ਘਰ ‘ਚ ਦਾਈ ਨੇ ਕਰਵਾਈ ਡਿਲੀਵਰੀ, 'ਜੱਚਾ-ਬੱਚਾ' ਦੀ ਹੋਈ ਮੌਤ
Published : Nov 16, 2018, 12:19 pm IST
Updated : Apr 10, 2020, 12:38 pm IST
SHARE ARTICLE
Death Case
Death Case

ਪੰਜਾਬ ਦੇ ਮੋਗਾ ਸਥਿਤ ਮੁਹੱਲਾ ਸਾਧਾ ਵਾਲੀ ਬਸਤੀ ਵਿਚ ਅਪਣੇ ਘਰ ਵਿਚ ਹੀ ਗਰਭਵਤੀ ਔਰਤ ਦੀ ਡਿਲੀਵਰੀ ਕਰਦੇ ਸਮੇਂ ਜੱਚਾ...

ਮੋਗਾ (ਪੀਟੀਆਈ) : ਪੰਜਾਬ ਦੇ ਮੋਗਾ ਸਥਿਤ ਮੁਹੱਲਾ ਸਾਧਾ ਵਾਲੀ ਬਸਤੀ ਵਿਚ ਅਪਣੇ ਘਰ ਵਿਚ ਹੀ ਗਰਭਵਤੀ ਔਰਤ ਦੀ ਡਿਲੀਵਰੀ ਕਰਦੇ ਸਮੇਂ ਜੱਚਾ-ਬੱਚਾ ਦੋਨਾਂ ਦੀ ਹੀ ਮੌਤ ਹੋ ਗਈ। ਇਸ ਤੋਂ ਬਾਅਦ ਅਪਣਾ ਦੋਸ਼ ਛੁਪਾਉਣ ਲਈ ਦਾਈ ਨੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਬੋਰੀ ਵਿਚ ਲੁਕਾ ਕੇ ਫਰਾਰ ਹੋ ਗਈ। ਇਸ ਦੌਰਾਨ ਉਥੇ ਆਈ ਇਕ ਬਿੱਲੀ ਨੇ ਬੋਰੀ ਨੂੰ ਪਾੜ ਕੇ ਬੋਰੀ ਵਿਚੋਂ ਨਵ-ਜੰਮੀ ਬੱਚੀ ਦੀ ਲਾਸ਼ ਨੂੰ ਨੋਚ-ਨੋਚ ਕੇ ਖਾਣ ਲੱਗੀ। ਉਦੋਂ ਹੀ ਮ੍ਰਿਤਕ ਲੜਕੀ ਦੇ ਭਰਾ ਸਨੀ ਨੇ ਅਪਣਾ ਸਾਥੀਆਂ ਨਾਲ ਮਿਲ ਕੇ ਬੋਰੀ ਨੂੰ ਲੱਭਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ।

ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਅਤੇ ਉਸ ਦੇ ਪਤੀ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ ਹੈ। ਪੁਲਿਸ ਨੇ ਔਰਤ ਦੇ ਪਤੀ ਅਤੇ ਫਰਾਰ ਹੋਈ ਦਾਈ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਐਸ.ਐਸ.ਪੀ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਮਮਤਾ ਦੀ ਮਾਤਾ ਪਿਆਰੋ ਪਤਨੀ ਵੀਰੂ ਸਿੰਘ ਨਿਵਾਸੀ ਕਸਬਾ ਮੱਖੂ ਜਿਲ੍ਹਾ ਫਿਰੋਜ਼ਪੁਰ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਬੇਟੀ ਮਮਤਾ ਦਾ ਵਿਆਹ ਅਮਨ ਕੁਮਾਰ ਪੁੱਤਰ ਚਰਨਦਾਸ ਨਿਵਾਸੀ ਪਹਾੜਾ ਸਿੰਘ ਚੌਂਕ ਮੋਗਾ ਦੇ ਨਾਲ 31 ਅਗਸਤ 2017 ਨੂੰ ਹੋਇਆ ਸੀ।

ਉਸ ਨੇ ਕਿਹਾ ਕਿ ਇਹਨਾਂ ਦੋਨਾਂ ਦੀ ਲਵ ਮੈਰਿਜ਼ ਹੋਈ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਮਨ ਕੁਮਾਰ ਅਤੇ ਉਸ ਦੀ ਬੇਟੀ ਦੇ ਨਾਲ ਮਾਰ-ਕੁੱਟ ਕਰਨ ਲੱਗਾ। ਦੇਰ ਸ਼ਾਮ ਡਿਲੀਵਰੀ ਦੇ ਦੌਰਾਨ ਜੱਚਾ-ਬੱਚਾ ਦੋਨਾਂ ਦੀ ਮੌਤ ਹੋ ਗਈ। ਉਸ ਨੇ ਦੱਸਿਆ ਇਸ ਤੋਂ ਬਾਅਦ ਉਸ ਦੇ ਜਵਾਈ ਅਮਨ ਕੁਮਾਰ ਨੇ ਉਹਨਾਂ ਦੋਨਾਂ ਦੀ ਮੌਤ ਦੀ ਸੂਚਨਾ ਦਿਤੀ। ਜਦੋਂ ਉਹ ਸਾਢੇ ਸੱਤ ਵਜੇ ਅਪਣੇ ਬੇਟੇ ਸਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਮੋਗਾ ਵਿਚ ਦਾਈ ਦਰਸ਼ਨਾ ਦੇ ਘਰ ਪਹੁੰਚੀ ਤਾਂ ਦਾਈ ਮੌਕੇ ਤੋਂ ਫਰਾਰ ਹੋ ਚੁੱਕੀ ਸੀ। ਦਾਈ ਨੇ ਦੋਸ਼ ਛੁਪਾਉਣ ਲਈ ਨਵ-ਜੰਮੀ ਬੱਚੀ ਨੂੰ ਇਕ ਬੋਰੀ ਵਿਚ ਪਾ ਕੇ ਘਰ ਵਿਚ ਹੀ ਲੁਕਾ ਦਿਤਾ।

ਉਹਨਾਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਸਾਊਥ ਦੀ ਪੁਲਿਸ ਨੂੰ ਦਿਤੀ। ਪੁਲਿਸ ਪਾਰਟੀ ਸਮੇਤ ਪਹੁੰਚੇ ਏ.ਐਸ.ਆਈ ਧਰਮਪਾਲ ਸਿੰਘ ਨੇ ਮੌਕੇ ਉਤੇ ਹੀ ਪਤੀ ਅਮਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮ੍ਰਿਤਕ ਔਰਤ ਅਤੇ ਉਸ ਦੀ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਰੱਖਿਆ। ਪੁਲਿਸ ਨੇ ਫਰਾਰ ਹੋਈ ਦਾਈ ਦਰਸ਼ਨਾ ਦੇਵੀ ਅਤੇ ਅਮਨ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement