ਰਤਵਾੜਾ ਟਰੱਸਟ ਵਲੋਂ 101 ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ ਕਰਵਾਉਣ ਦਾ ਫ਼ੈਸਲਾ
Published : Nov 16, 2019, 10:24 am IST
Updated : Nov 16, 2019, 10:24 am IST
SHARE ARTICLE
Ratwara Trust decides to give 101 pilgrims a free visit to Sri Kartarpur Sahib
Ratwara Trust decides to give 101 pilgrims a free visit to Sri Kartarpur Sahib

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ੍ਹਿਆ ਗਿਆ ਹੈ।

ਮੁੱਲਾਂਪੁਰ ਗ਼ਰੀਬਦਾਸ  (ਰਵਿੰਦਰ ਸਿੰਘ ਸੈਣੀ) : ਨਿਊ ਚੰਡੀਗੜ੍ਹ ਵਿਚ ਸਥਿਤ ਰਤਵਾੜਾ ਸਾਹਿਬ ਅਸਥਾਨ ਗੁਰਮਤਿ ਦੇ ਪ੍ਰਚਾਰ ਤੇ ਪਰਉਪਕਾਰ ਦਾ ਕੇਂਦਰ ਬਣ ਚੁੱਕਾ ਹੈ। ਟਰੱਸਟ ਵਲੋ ਹਮੇਸ਼ਾ ਲੋਕ ਭਲਾਈ ਕਾਰਜ ਨਿਰੰਤਰ ਜਾਰੀ ਰਹਿੰਦੇ ਹਨ, ਹੜ੍ਹਾਂ ਤੇ ਕੁਦਰਤੀ ਆਫ਼ਤਾਂ ਸਮੇਂ ਪੀੜ੍ਹਤਾਂ ਨੂੰ ਦੇਸ਼ ਵਿਦੇਸ਼ਾਂ ਤੋਂ ਹਰ ਤਰ੍ਹਾਂ ਦੀ ਸਹਾਇਤਾ ਮੁਹੱਇਆ ਕਰਵਾਈ ਜਾਂਦੀ ਹੈ। ਰਤਵਾੜਾ ਸਾਹਿਬ ਵੱਡੇ ਪੱਧਰ ਤੇ ਸਿੱਖ ਪ੍ਰਚਾਰ ਵਿਚ ਅਪਣੀ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ।

Kartarpur Corridor Kartarpur Corridor

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ੍ਹਿਆ ਗਿਆ ਹੈ। ਹਰ ਵਿਅਕਤੀ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਲਈ ਉਤਾਵਲਾ ਹੈ। ਪਰ ਕਈ ਮਜਬੂਰੀਆਂ ਕਰ ਕੇ ਜਾਣਾ ਅਸੰਭਵ ਹੋ ਜਾਂਦਾ ਹੈ। ਟਰੱੱਸਟ ਰਤਵਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਲੋਂ 101 ਮੈਂਬਰਾਂ ਦੇ ਜਥੇ ਨੂੰ ਮੁਫ਼ਤ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਦਾ ਫੈਸਲਾ ਕੀਤਾ ਹੈ

ਜਿਸ ਵਿਚ ਆਉਣ ਜਾਣ ਦਾ ਪ੍ਰਬੰਧ ਤੇ ਵੀਜਾ ਫੀਸ਼ ਵੀ ਟਰੱਸਟ ਵਲੋਂ ਦਿੱਤੀ ਜਾਵੇਗੀ। ਲੋੜਵੰਦ ਚਾਹਵਾਨ ਸੱਜਣ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਸਮੇਤ ਰਤਵਾੜਾ ਸਾਹਿਬ ਵਿਖੇ ਦਰਜ ਕਰਵਾਉਣ, ਤਾਂ ਜ਼ੋ ਜਲਦੀ ਹੀ ਯਾਤਰਾ ਦਾ ਸਮਾਂ ਨਿਰਧਾਰਤ ਕਰ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਇਆ ਜਾ ਸਕੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement