ਪੰਜਾਬ ਵਿਚ ਮੌਸਮ ਨੇ ਬਦਲਿਆਂ ਮਿਜਾਜ਼, ਹੱਡ ਕੰਬਾਊ ਠੰਢ ਨੇ ਦਿੱਤੀ ਦਸਤਕ
Published : Nov 16, 2020, 12:22 pm IST
Updated : Nov 16, 2020, 12:22 pm IST
SHARE ARTICLE
rain
rain

ਕਈ ਥਾਵਾਂ ਕੇ ਗੜ੍ਹਮਾਰੀ ਵੀ ਹੋਈ

ਮੁਹਾਲੀ: ਪੰਜਾਬ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਦੇ ਅਚਾਨਕ  ਵਿਗੜੇ ਹੋਏ ਮਿਜਾਜ਼ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆ 'ਚ ਮੀਂਹ ਪਿਆ। ਮੁਹਾਲੀ ਵਿਚ ਕੱਲ੍ਹ ਤੋਂ ਹੀ ਮੀਂਹ ਪੈ ਰਿਹਾ ਹੈ। ਮੁਹਾਲੀ ਵਿਚ ਸਵੇਰੇ ਪਏ ਮੀਂਹ ਨੇ ਲੋਕਾਂ ਨੂੰ ਕਾਂਬਾ ਛੁਡਾ ਦਿੱਤਾ। ਨਾਲ ਹੀ ਬਲਾਚੌਰ 'ਚ ਹੋਈ ਭਾਰੀ ਗੜੇਮਾਰੀ ਨੇ ਠੰਡ 'ਚ ਚੋਖਾ ਵਾਧਾ ਕਰ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ਵਿਚ ਸਵੇਰੇ ਮੀਂਹ  ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ।    

Heavy RainHeavy Rain

ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਲਾਏ ਜਾ ਰਹੇ ਅਨੁਮਾਨ ਕੱਲ੍ਹ ਉਸ ਵੇਲੇ ਪੱਕੇ ਹੋ ਗਏ ਜਦੋਂ ਕਈ ਥਾਵਾਂ 'ਤੇ ਦਿਨ ਵੇਲੇ ਹੀ ਹਨੇਰਾ ਛਾ ਗਿਆ। ਬੱਦਲਾਂ ਦੀ ਮੋਟੀ ਚਾਦਰ ਅਸਮਾਨ 'ਚ ਇੰਜ ਵਿਛ ਗਈ ਜਿਵੇਂ ਸਾਉਣ ਮਹੀਨਾ ਹੋਵੇ। ਇਸ ਤੋਂ ਬਾਅਦ ਕਈ ਇਲਾਕਿਆਂ ਅੰਦਰ ਤੇਜ਼ ਹਵਾਵਾਂ ਵੀ ਚਲੀਆਂ।

RainRain

ਕੁੱਝ ਥਾਵਾਂ ਤੋਂ ਇਹ ਵੀ ਖ਼ਬਰਾਂ ਮਿਲੀਆਂ ਹਨ ਕਿ ਗੜੇਮਾਰੀ ਨਾਲ ਮੀਂਹ ਵੀ ਪਿਆ। ਇਸ ਤੋਂ ਇਲਾਵਾ ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਸੰਗਰੂਰ, ਮੁਕਤਸਰ, ਮੋਹਾਲੀ, ਚੰਡੀਗੜ੍ਹ ਤੇ ਫ਼ਤਿਹਗੜ੍ਹ ਸਾਹਿਬ ਤੋਂ ਵੀ ਗਰਜ ਨਾਲ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ। ਪੰਜਾਬ ਦੇ ਨਾਲ-ਨਾਲ ਹਰਿਆਣਾ ਤੋਂ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ।
 

RainRain

ਦੱਸ ਦੇਈਏ ਕਿ ਮਾਨਸਾ ਦੇ ਪਿੰਡ ਮੀਆਂ ਵਿਚ ਖੇਤਾਂ ਵਿਚ ਨਰਮਾ ਚੁਗਦੇ ਹੋਏ ਮਜ਼ਦੂਰਾਂ 'ਤੇ ਆਸਮਾਨੀ ਬਿਜਲੀ ਡਿੱਗ ਗਈ। ਇਸਦੇ ਨਾਲ ਹੀ ਮੁਕਤਸਰ ਸਾਹਿਬ ਨੇੜੇ ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ । ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ । ਅੱਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਹੋਈਆਂ ਹਨ। 

Location: India, Punjab

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement