
ਨਵਜੋਤ ਸਿੱਧੂ ਦੇ ਨਾਲ 28 ਸਤੰਬਰ ਨੂੰ ਹੀ ਦਿੱਤਾ ਸੀ ਅਸਤੀਫ਼ਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਮੁੜ ਪੰਜਾਬ ਕਾਂਗਰਸ ਭਵਨ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਗੁਲਜ਼ਾਰ ਇੰਦਰ ਚਾਹਲ ਨੇ ਵੀ ਅੱਜ ਪੰਜਾਬ ਕਾਂਗਰਸ ਦੇ ਖਜ਼ਾਨਚੀ ਵੱਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਚਾਹਲ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ 28 ਸਤੰਬਰ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਜਦੋਂ ਸਿੱਧੂ ਸਹਿਮਤ ਹੋ ਕੇ ਮੁੜ ਪੰਜਾਬ ਕਾਂਗਰਸ ਪ੍ਰਧਾਨ ਦਾ ਆਹੁਦਾ ਸੰਭਾਲ ਚੁੱਕੇ ਹਨ ਤਾਂ ਚਾਹਲ ਨੇ ਵੀ ਆਪਣਾ ਅਸਤੀਫਾ ਵਾਪਸ ਲੈ ਕੇ ਕੰਮ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਅਪਣੇ ਅਹੁਦੇ 'ਤੇ ਮੁੜ ਬਿਰਾਜਮਾਨ ਹੋ ਗਏ ਹਨ।