
ਪੰਜਾਬ ਅੰਦਰ 20 ਰਾਜਨੀਤਿਕ ਪਾਰਟੀਆਂ ਢੀਂਡਸਾ ਦੀ ਅਗਵਾਈ ਵਿਚ ਤੀਜਾ ਬਦਲ ਪੰਜਾਬੀਆਂ ਨੂੰ ਦੇਣਗੀਆਂ
ਜਲੰਧਰ - ਅੱਜ ਪੰਜਾਬ ਦੀ ਸਿਆਸਤ ਵਿਚ ਤੀਜੇ ਚੋਣ ਗਠਜੋੜ ਨੂੰ ਬਣਾਉਣ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ ਦਲਾਂ ਦੇ ਨੁਮਾਇੰਦਿਆ ਨੇ ਲੱਗਭਗ ਤਿੰਨ ਘੰਟੇ ਚੱਲੀ ਮੀਟਿੰਗ ਦੀ ਪ੍ਰਧਾਨਗੀ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਕੀਤੀ। ਜਿਸ ਵਿਚ ਅਹਿਮ ਫੈਸਲੇ ਲਏ ਗਏ। ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ,ਸ੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋ ਸ ਕਰਨੈਲ ਸਿੰਘ ਪੀਰਮੁਹੰਮਦ, ਨਰੇਗਾ ਵਰਕਰ ਫਰੰਟ ਇੰਡੀਆ ਦੇ ਪ੍ਰਧਾਨ ਰੇਸਮ ਸਿੰਘ ਕਾਹਲੋ , ਸਮਾਜਿਕ ਸੁਰੱਖਿਆ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ , ਵੋਟਰ ਪਾਰਟੀ ਇੰਟਰਨੈਸ਼ਨਲ ਦੇ ਸਿੰਕਦਰ ਸਿੰਘ ਸੁਨੇਤ
ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਮੁਕਤਸਰ ਵੱਲੋਂ ਬੋਹੜ ਸਿੰਘ ਜਟਾਣਾ, ਕਿਸਾਨ ਮਜ਼ਦੂਰ ਏਕਤਾ ਪਾਰਟੀ ਹਰਜੀਤ ਸਿੰਘ ਖੋਖਰ, ਜਥੇਦਾਰ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸ਼ੇਰੇ ਪੰਜਾਬ ਸਵਰਾਜ ਪਾਰਟੀ ਦੇ ਕੁਲਦੀਪ ਸਿੰਘ ਵਿਰਕ, ਸਾਡਾ ਪੰਜਾਬ ਦੇ ਰਾਜਪਾਲ ਸਿੰਘ, ਜੇ ਐਸ ਬਾਜਵਾ ਹਮ ਭਾਰਤੀਆਂ ਪਾਰਟੀ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਨੇ ਹਿੱਸਾ ਲਿਆ। ਇਸ ਤੋ ਇਲਾਵਾ ਇੰਜੀਨੀਅਰ ਕਰਮਵੀਰ ਸਿੰਘ ਲਾਲੀ ,ਗੁਰਮੁੱਖ ਸਿੰਘ ਢੋਲਣਮਾਜਰਾ ,ਭੁਪਿੰਦਰ ਸਿੰਘ ਮਹਿਤੋ, ਚਰਨਜੀਤ ਸਿੰਘ ਫਗਵਾੜਾ, ਪਰਮਜੀਤ ਸਿੰਘ ਮਹਿਮੀ, ਜਤਿੰਦਰ ਸ਼ਰਮਾ, ਸੁਖਵਿੰਦਰ ਸਿੰਘ ਮਾਨਕਪੁਰ, ਬੀਬੀ ਹਰਜੀਤ ਕੌਰ ਬਾਜਵਾ, ਇੰਜੀਨੀਅਰ ਕਿਸ਼ੋਰ ਕੁਮਾਰ
ਗੁਰੂ ਸਤਿੰਦਰ ਸਿੰਘ ਸਨੇਤ ਜਥੇਦਾਰ ਸੁਖਬੀਰ ਸਿੰਘ ਸਾਲੀਮਾਰ, ਰਵੀਸ਼ ਕੁਮਾਰ ਮਹਿਮੀ ,ਮਨਜੀਤ ਸਿੰਘ ਅਵਾਜੇ ਕੌਮ ,ਬਾਮਸੇਫ਼ ਦੇ ਰਜਿੰਦਰ ਰਾਣਾ, ਹਰਸ਼ਰਨ ਸਿੰਘ, ਗੁਰਮਿੰਦਰ ਸਿੰਘ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਸ. ਮਨਜੀਤ ਸਿੰਘ ਮੋਹਾਲੀ ਪ੍ਰਧਾਨ ਤ੍ਰਿਣਮੂਲ ਕਾਗਰਸ ਪੰਜਾਬ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਨਰੇਗਾ ਫਰੰਟ ਇੰਡੀਆ ਦੇ ਪ੍ਰਧਾਨ ਰੇਸਮ ਸਿੰਘ ਕਾਹਲੋ ਸ ਬਲਵਿੰਦਰ ਸਿੰਘ (ਲੋਕ ਅਧਿਕਾਰ ਲਹਿਰ) ਨੇ ਐਲਾਨ ਕੀਤਾ ਕਿ ਆਉਂਦੇ ਦੋ ਹਫ਼ਤਿਆ ਦੌਰਾਨ ਪੰਜਾਬ ਨੂੰ ਤੀਜਾ ਬਦਲ ਦੇ ਦਿੱਤਾ ਜਾਵੇਗਾ ਜਿਸ ਵਿਚ ਕੁੱਝ ਅਹਿਮ ਰਾਜਸੀ ਧਿਰਾਂ ਵੀ ਸ਼ਾਮਲ ਹੋਣਗੀਆਂ।
Farmers Protest
ਅੱਜ ਦੀ ਮੀਟਿੰਗ ਵਿਚ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਦਿੱਤੇ ਗਏ ਪ੍ਰੋਗਰਾਮ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਕਾਂਗਰਸ ਭਾਜਪਾ ਬਾਦਲ ਦਲ ਤੋਂ ਬੇਹੱਦ ਪ੍ਰੇਸ਼ਾਨ ਤੇ ਨਿਰਾਸ਼ ਹਨ। ਮੀਟਿੰਗ ਵਿਚ ਓ ਬੀ ਸੀ ਦੇ ਰਿਜਰਵੇਸ਼ਨ ਦੇ ਬਣੇ ਕਨੂੰਨ ਜਿਸ ਨੂੰ ਮੰਡਲ ਕਮਿਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੂੰ ਪੰਜਾਬ ਸਰਕਾਰ ਲਾਗੂ ਕਰੇ ਤੇ ਜੇ ਤੀਸਰੀ ਧਿਰ ਸੱਤਾ ਵਿਚ ਆਉਂਦੀ ਹੈ ਤਾਂ ਅਸੀਂ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਂਗੇ। ਪੰਜਾਬ ਅਤੇ ਦੇਸ਼ ਦਾ ਕਿਸਾਨ ਪਿਛਲੇ ਇਕ ਸਾਲ ਤੋ ਸੜਕਾਂ ਤੇ ਬੈਠ ਕੇ ਤਿੰਨ ਕਾਲੇ ਕਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਬੇਹੱਦ ਦੁਖ਼ਦਾਈ ਹੈ।
Karnail Singh Peer Mohammad
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦੀ ਲੋੜ ਹੈ ਜੋ ਕਿ ਸਾਡੇ ਸਮੇਤ ਕੋਈ ਵੀ ਇੱਕ ਪਾਰਟੀ ਨਹੀਂ ਦੇ ਸਕਦੀ। ਬਲਕਿ ਪੰਜਾਬ ਹਿਤੈਸ਼ੀ ਸਮੂਹ ਪਾਰਟੀਆਂ ਦਾ ਸਾਂਝਾ ਗਠਜੋੜ ਹੀ ਦੇ ਸਕਦਾ ਹੈ। ਇਸ ਮੌਕੇ ਤੇ ਸਮੂਹ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਦੌਰਾਨ ਸ. ਸੁਖਦੇਵ ਸਿੰਘ ਢੀਡਸਾ , ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨਾਲ ਵੀ ਲਗਾਤਾਰ ਵਿਚਾਰ ਵਟਾਂਦਰਾ ਹੁੰਦਾ ਰਿਹਾ ਤੇ ਪੰਜਾਬ ਅਤੇ ਪੰਥ ਦੇ ਭਲੇ ਲਈ ਸਾਂਝਾ ਗਠਜੋੜ ਪੰਜਾਬ ਦੀ ਤਕਦੀਰ ਬਦਲੇਗਾ। ਉਹਨਾਂ ਕਿਹਾ ਕਿ ਆਉਦੇਂ ਦਿਨਾਂ ਵਿਚ ਪੰਜਾਬ ਦੀ ਖੁਸ਼ਹਾਲੀ ਲਈ ਅਹਿਮ ਕਦਮ ਪੁੱਟੇ ਜਾਣਗੇ। ਅੱਜ ਦੀ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪ੍ਰੈਸ ਨੂੰ ਲਿਖਤੀ ਰੂਪ ਵਿਚ ਪੰਜਾਬ ਬਚਾਓ ਸਾਂਝਾ ਫਰੰਟ ਦੇ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਨਰੇਗਾ ਫਰੰਟ ਇੰਡੀਆ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋ ਨੇ ਦਿੱਤੀ।