
ਜੇ ਪ੍ਰਧਾਨ ਮੰਤਰੀ ਹੀ ਸੰਵੇਦਨਸ਼ੀਲ ਨਾ ਹੁੰਦੇ ਤਾਂ ਲਾਂਘਾ ਕਿਵੇਂ ਖੁੱਲ੍ਹਦਾ।
ਚੰਡੀਗੜ੍ਹ - ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਅੱਜ ਨਾਨਕ ਨਾਮ ਲੇਵਾ ਸੰਗਤਾਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਰਤਾਰਪੁਰ ਲਾਂਘਾ ਕੱਲ੍ਹ ਤੋਂ ਖੁਲ੍ਹ ਰਿਹਾ ਹੈ ਇਸ ਨੂੰ ਸਰਕਾਰ ਦੀ ਹਰੀ ਝੰਡੀ ਮਿਲ ਗਈ ਹੈ। ਇਸ ਬਾਰੇ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਲਾਂਘਾ ਖੋਲ੍ਹਣ ਤੋਂ ਬਾਅਦ ਹਰਜੀਤ ਗਰੇਵਾਲ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਸ ਗੱਲ ਨੂੰ ਲੈ ਕੇ ਪਾਜ਼ੀਟਿਵ ਵਿਚਾਰ ਸੀ ਕਿਉਂਕਿ ਖਾਲਸੇ ਲਈ ਸਿੱਖਾਂ ਲਈ ਤੇ ਦੇਸ਼ ਵਾਸੀਆਂ ਲਈ ਸੰਵੇਦਨਸ਼ੀਲ ਹਨ ਤੇ ਇਸੇ ਲਈ ਹੀ ਇਹ ਲਾਂਘਾ ਖੋਲ੍ਹਿਆ ਗਿਆ ਹੈ ਤੇ ਜੇ ਪ੍ਰਧਾਨ ਮੰਤਰੀ ਹੀ ਸੰਵੇਦਨਸ਼ੀਲ ਨਾ ਹੁੰਦੇ ਤਾਂ ਲਾਂਘਾ ਕਿਵੇਂ ਖੁੱਲ੍ਹਦਾ।
PM Modi
ਉਹਨਾਂ ਕਿਹਾ ਕਿ 70 ਸਾਲਾਂ ਦੀ ਅਰਦਾਸਾਂ ਤੋਂ ਬਾਅਦ ਸਿੱਖ ਰਾਸ਼ਟਰਪਤੀ ਰਹੇ, ਪ੍ਰਧਾਨ ਮੰਤਰੀ ਰਹੇ ਉਹ ਵੀ ਇਸ ਲਾਂਘੇ ਦਾ ਨਿਰਮਾਣ ਨਹੀਂ ਕਰ ਪਾਏ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਨਿਰਮਾਣ ਕਰਵਾਇਆ ਤੇ ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਜੋ ਲੋਕ ਸਿੱਖਾਂ ਲਈ ਸਰਕਾਰ ਲਈ ਤੇ ਪ੍ਰਧਾਨ ਮੰਤਰੀ ਖਿਲਾਫ਼ ਗਲਤ ਪ੍ਰਚਾਰ ਕਰਦੇ ਹਨ ਇਹ ਉਹਨਾਂ ਲਈ ਢੁਕਵਾਂ ਜਵਾਬ ਹੈ।
Kartarpur Corridor
ਜਦੋਂ ਉਹਨਾਂ ਨੂੰ ਨਵਜੋਤ ਸਿੱਧੂ ਬਾਰੇ ਪੁੱਛਿਆ ਗਿਆ ਕਿ ਉਹ ਪਿਛਲੇ ਦਿਨੀਂ ਕਰਤਾਰਪੁਰ ਜਾ ਕੇ ਆਏ ਤੇ ਅਰਦਾਸ ਕਰ ਕੇ ਆਏ ਹਨ ਤਾਂ ਉਸ ਬਾਰੇ ਹਰਜੀਤ ਗਰੇਵਾਲ ਨੇ ਕਿਹਾ ਕਿ ਨਵੋਜਤ ਸਿੱਧੂ ਬਾਰੇ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਉਹਨਾਂ ਦਾ ਧੰਨਵਾਦ ਜੇ ਉਹ ਪ੍ਰਧਾਨ ਮੰਤਰੀ ਜੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਹਨਾਂ ਨੇ ਨਵਜੋਤ ਸਿੱਧੂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰਦੇ ਹਨ ਉਹ ਬਹੁਤ ਮਹਾਨ ਸ਼ਖਸ਼ੀਅਤ ਹਨ।
CM Charanjit Singh Channi
ਉਹਨਾਂ ਦੱਸਿਆ ਕਿ ਜੋ ਪਹਿਲਾਂ ਜੱਥਾ 18 ਤਾਰੀਕ ਨੂੰ ਜਾਵੇਗਾ ਉਸ ਦੇ ਸਵਾਗਤ ਲਈ ਸਾਡੇ ਭਾਜਪਾ ਦੇ ਆਗੂ ਮੌਜੂਦ ਰਹਿਣਗੇ ਤੇ ਇਸ ਦੇ ਸਾਰਾ ਪ੍ਰਬੰਧ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ। ਚਰਨਜੀਤ ਚੰਨੀ ਵੱਲੋਂ ਕਰਤਾਰਪੁਰ ਜਾਣ ਦੀ ਗੱਲ ਨੂੰ ਲੈ ਕੇ ਹਰਜੀਤ ਗਰੇਵਾਲ ਨੇ ਕਿਹਾ ਕਿ ਚੰਨੀ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਹਨ ਕਿਉਂਕਿ ਉਹ ਸਿਰਫ਼ 2 ਮਹੀਨੇ ਲਈ ਹੀ ਹਨ ਤੇ ਉਹਨਾਂ ਲਈ ਸਭ ਕੁੱਝ ਮੁਆਫ਼ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਬਹੁਤ ਚੰਗਾ ਕੰਮ ਕਰ ਰਹੇ ਹਨ ਤੇ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਉਹਨਾਂ ਨੂੰ ਸਤਬੁੱਧੀ ਬਖ਼ਸ਼ੇ।
Navjot Sidhu
ਇਸ ਦੇ ਨਾਲ ਹੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕਈ ਬਿਆਨਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਸਿਆਸੀ ਲਾਹਾ ਲੈਣ ਲਈ ਲਾਂਘਾ ਖੋਲ੍ਹਿਆ ਹੈ ਤਾਂ ਹਰਜੀਤ ਗਰੇਵਾਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹੈ ਇਹੋ ਜਿਹੀਆਂ ਘਟੀਆ ਗੱਲਾਂ ਨਾ ਕਰੋ ਕਿਉਂਕਿ ਪੂਰੀ ਦੁਨੀਆਂ ਵਿਚ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਜਿਨ੍ਹਾਂ ਨੂੰ ਦੇਖ ਦੇ ਇਹ ਕਦਮ ਚੁੱਕਿਆ ਗਿਆ ਹੈ।