ਪਰਗਟ ਸਿੰਘ ਦੇ ਘਰ ’ਚ ਵੜੇ ਧਰਨਾਕਾਰੀ ਅਧਿਆਪਕ, ਨਵੇਂ ਐਸ.ਐਚ.ਓ ਲਾਈਨ ਹਾਜ਼ਰ
Published : Nov 16, 2021, 12:20 am IST
Updated : Nov 16, 2021, 12:20 am IST
SHARE ARTICLE
image
image

ਪਰਗਟ ਸਿੰਘ ਦੇ ਘਰ ’ਚ ਵੜੇ ਧਰਨਾਕਾਰੀ ਅਧਿਆਪਕ, ਨਵੇਂ ਐਸ.ਐਚ.ਓ ਲਾਈਨ ਹਾਜ਼ਰ

ਜਲੰਧਰ, 15 ਨਵੰਬਰ (ਵਰਿੰਦਰ ਸ਼ਰਮਾ, ਨਰਿੰਦਰ ਸਿੰਘ) : ਸਿਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਸਾਹਮਣੇ ਧਰਨਾ ਦੇ ਰਹੇ ਅਧਿਆਪਕਾਂ ਦੇ ਉਨ੍ਹਾਂ ਦੇ ਘਰ ’ਚ ਵੜਨ ਦੀ ਗਾਜ਼ ਨਵੇਂ ਆਏ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 7 ਦੇ ਐੱਸਐੱਚਓ ਰਵਿੰਦਰ ਕੁਮਾਰ ’ਤੇ ਡਿੱਗੀ ਹੈ। ਉਨ੍ਹਾਂ ਕੁੱਝ ਘੰਟੇ ਪਹਿਲਾਂ ਹੀ ਥਾਣੇ ’ਚ ਜੁਆਇਨ ਕੀਤਾ ਸੀ। ਹੁਣ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਪਰਗਟ ਸਿੰਘ ਦੇ ਘਰ ’ਚ ਵੜਨ ਵਾਲੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਹਨ। 
ਦਸਿਆ ਜਾ ਰਿਹਾ ਹੈ ਕਿ ਅਧਿਆਪਕ ਪਹਿਲਾਂ ਬਾਹਰ ਬੈਠ ਕੇ ਨਾਹਰੇਬਾਜ਼ੀ ਕਰ ਰਹੇ ਸਨ, ਬਾਅਦ ਵਿਚ ਉਹ ਬੈਰੀਕੇਡਸ ਸੁੱਟਦੇ ਹੋਏ ਅੱਗੇ ਵਧ ਗਏ ਤੇ ਸਿਖਿਆ ਮੰਤਰੀ ਪਰਗਟ ਸਿੰਘ ਦੇ ਘਰ ਅੰਦਰ ਦਾਖ਼ਲ ਹੋਣ ’ਚ ਕਾਮਯਾਬ ਹੋ ਗਏ। ਇਸੇ ਕਾਰਨ ਐਸਐਚਓ ਵਿਰੁਧ ਇਹ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਮੰਤਰੀ ਦੀ ਕੋਠੀ ਤਕ ਰੋਸ ਰੈਲੀ ਕੱਢੀ ਸੀ। ਮੰਤਰੀ ਨਹੀਂ ਮਿਲੇ ਤਾਂ ਪਹਿਲਾਂ ਬਾਹਰ ਧਰਨੇ ’ਤੇ ਬੈਠ ਗਏ ਤੇ ਬਾਅਦ ਵਿਚ ਬੈਰੀਕੇਡ ਤੋੜ ਕੇ ਅੰਦਰ ਜਾ ਕੇ ਧਰਨਾ ਲਗਾ ਦਿਤਾ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੜ ਗਏ। ਬਾਅਦ ’ਚ ਉਨ੍ਹਾਂ ਨੂੰ 17 ਨਵੰਬਰ ਨੂੰ ਸਿਖਿਆ ਮੰਤਰੀ ਨਾਲ ਬੈਠਕ ਦਾ ਭਰੋਸਾ ਮਿਲਿਆ ਤਾਂ ਧਰਨਾ ਚੁਕਿਆ।
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਅਮਨਦੀਪ ਕੰਬੋਜ ਨੇ ਕਿਹਾ ਕਿ ਸਰਕਾਰ ਨੇ 2006 ਤੋਂ ਬਾਅਦ ਕੋਈ ਵੀ ਪੀਟੀਆਈ ਅਧਿਆਪਕ ਭਰਤੀ ਨਹੀਂ ਕੀਤੀ ਹੈ। ਉਹ ਨਵੀਆਂ ਪੰਜ ਹਜ਼ਾਰ ਪੋਸਟਾਂ ਭਰਤੀ ਕਰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀ। ਇਸ ਮੌਕੇ ਮੀਤ-ਪ੍ਰਧਾਨ ਗੋਬਿੰਦ ਸਿੰਘ, ਜਨਰਲ ਸਕੱਤਰ ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਕੈਸ਼ੀਅਰ ਦਵਿੰਦਰ ਕੁਮਾਰ, ਅਮਨਦੀਪ ਕੌਰ, ਰਿੰਪੀ, ਪ੍ਰਿਅੰਕਾ, ਮੰਜੂ, ਮਮਤਾ, ਸ਼ਰਨ, ਹੰਸਰਾਜ, ਸੰਦੀਪ ਕੁਮਾਰ, ਸ਼ਮਸ਼ੇਰ ਸਿੰਘ ਆਦਿ ਸਨ।
ਫ਼ੋਟੋ : ਜਲੰਧਰ ਪ੍ਰਗਟ ਸਿੰਘ

ਡੱਬੀ
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement