ਕਾਰ ਅਤੇ ਮੋਟਰਸਾਈਕਲ ਦੀ ਆਪਸ ਵਿਚ ਭਿਆਨਕ ਟੱਕਰ ਕਾਰਨ ਵਾਪਰਿਆ ਹਾਦਸਾ
Aunt-nephew death in accident in Tarn Taran: ਤਰਨਤਾਰਨ ਦੇ ਪਿੰਡ ਸ਼ਹਾਬਪੁਰ ਡਿਆਲ 'ਚ ਕਾਰ ਅਤੇ ਮੋਟਰਸਾਈਕਲ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਚੀ ਅਤੇ ਭਤੀਜੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਗਿਆਨ ਕੌਰ (62) ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਜੌੜਾ ਤੇ ਜੋਗਾ ਸਿੰਘ (25) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜੌੜਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: vigilance: ਵਿਜੀਲੈਂਸ ਨੇ ਰੈਵੇਨਿਊ ਪਟਵਾਰੀ ਸਤਿੰਦਰਪਾਲ ਸਿੰਘ ਨੂੰ 91,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਗਿਆਨ ਕੌਰ ਆਪਣੇ ਭਤੀਜੇ ਜੋਗਾ ਸਿੰਘ ਨਾਲ ਮੋਟਰਸਾਈਕਲ 'ਤੇ ਦਵਾਈ ਲੈਣ ਲਈ ਤਰਨਤਾਰਨ ਗਈ ਸੀ। ਜਦੋਂ ਦੋਵੇਂ ਦਵਾਈ ਲੈਣ ਉਪਰੰਤ ਵਾਪਸ ਪਿੰਡ ਵਰਤ ਰਹੇ ਸਨ ਤਾਂ ਕਰੀਬ 3 ਵਜੇ ਬੱਸ ਅੱਡਾ ਸ਼ਹਾਬਪੁਰ ਡਿਆਲ ਵਿਖੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: Air India pilot Death: ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਲੋਕਾਂ ਦੇ ਦੱਸਣ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਿਸਾਂ ਹਵਾਲੇ ਕਰਦੇ ਹੋਏ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਭਾਲ ਸ਼ੁਰੂ ਕਰ ਦਿੱਤੀ ਹੈ।