2 ਹਮਲਾਵਰ ਗੋਲੀਆਂ ਚਲਾਉਣ ਉਪਰੰਤ ਭੱਜਦੇ ਦਿਖਾਈ ਦੇ ਰਹੇ
ਫਿਰੋਜ਼ਪੁਰ: ਬੀਤੀ ਰਾਤ ਫਿਰੋਜ਼ਪੁਰ ਸ਼ਹਿਰ ਦੇ ਮੋਚੀ ਬਜਾਰ ਅੰਦਰ ਆਰ ਐੱਸ ਐੱਸ ਆਗੂ ਦੇ ਪੁੱਤਰ ਉੱਪਰ ਗੋਲੀਆਂ ਚਲਾ ਕੇ ਮਾਰ ਮੁਕਾਉਣ ਵਾਲੇ ਦੋ ਹਮਲਾਵਰਾਂ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਹਮਲਾਵਰ ਗੋਲੀਆਂ ਚਲਾਉਣ ਉਪਰੰਤ ਕਿਸ ਤਰਾਂ ਭੱਜਦੇ ਦਿਖਾਈ ਦੇ ਰਹੇ ਹਨ।
ਬੀਤੀ ਰਾਤ ਆਰ ਐੱਸ ਐੱਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਂਨ ਅਰੋੜਾ ਜਿਸ ਦੀ ਚੁੰਨੀਆਂ ਦੀ ਦੁਕਾਨ ਹੈ ਅਤੇ ਜਦ ਨਵੀਂਨ ਅਰੋੜਾ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਸ਼ਹਿਰ ਦੇ ਮੋਚੀ ਬਜਾਰ ਚ ਦੋ ਹਮਲਾਵਰਾਂ ਵੱਲੋਂ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ।
ਅੱਜ 24 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਹਮਲਾਵਰਾਂ ਤੱਕ ਨ੍ਹ੍ਹੀ ਪਹੁੰਚ ਸਕੀ ਅਤੇ ਨਾ ਹੀ ਪੁਲਿਸ ਇਹ ਪਤਾ ਲਗਾ ਸਕੀ ਹੈ ਕਿ ਇਹ ਕਤਲ ਕਿਸ ਸਾਜਿਸ਼ ਤਹਿਤ ਹੋਇਆ। 24 ਘੰਟੇ ਬੀਤਣ ਦੇ ਬਾਵਜੂਦ ਵੀ ਇਹ ਕਤਲ ਇਕ ਬੁਜਾਰਤ ਬਣਿਆ ਹੋਇਆ ਹੈ ਅਤੇ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਹਨ।
